ਦੇਸ਼ ਦੇ ਪ੍ਰਧਾਨ ਮਤੰਰੀ ਨਰਿੰਦਰ ਮੋਦੀ ਵਲੋਂ ਆਪਣੀ ਪਤਨੀ ਜਸ਼ੋਦਾਬੇਨ ਤੋਂ ਵੱਖ ਰਹਿਣ ਦਾ ਮਾਮਲਾ ਇਕ ਵਾਰ ਫਿਰ ਚਰਚਾ ‘ਚ ਆਇਆ

ਚੰਡੀਗੜ੍ਹ  — ਦੇਸ਼ ਦੇ ਪ੍ਰਧਾਨ ਮਤੰਰੀ ਨਰਿੰਦਰ ਮੋਦੀ ਵਲੋਂ ਆਪਣੀ ਪਤਨੀ ਜਸ਼ੋਦਾਬੇਨ ਤੋਂ ਵੱਖ ਰਹਿਣ ਦਾ ਮਾਮਲਾ ਇਕ ਵਾਰ ਫਿਰ ਚਰਚਾ ‘ਚ ਆਇਆ ਹੈ। ਬੇਸ਼ੱਕ ਮੋਦੀ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਵੀ ਇਸ ਮਾਮਲੇ ਨੂੰ ਲੈ ਕੇ ਕਾਫੀ ਵਾਦ-ਵਿਵਾਦ ਚਲ ਰਿਹਾ ਹੈ ਪਰ ਹੁਣ ਪੰਜਾਬ ਦੇ ਇਕ ਕਾਂਗਰਸੀ ਆਗੂ ਨੇ ਇਸ ਸੰਬੰਧ ‘ਚ ਪ੍ਰਧਾਨ ਮੰਤਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਭੇਜਣ ਵਾਲੇ ਪੰਜਾਬ ਸੂਬਾ ਕਾਂਗਰਸ ਬੁਲਾਰੇ ਜਸਵਿੰਦਰ ਸਿੰਘ ਸਿਖਾਵਾਲਾ ਨੇ ਇਥੇ ਆਪਣੇ ਵਕੀਲ ਸੁਖਰਾਜ ਸਿੰਘ ਬਰਾੜ ਦੀ ਹਾਜ਼ਰੀ ‘ਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਇਕ ਮਹੀਨੇ ਦੇ ਅੰਦਰ ਆਪਣੀ ਪਤਨੀ ਦਾ ਮਾਨ-ਸਨਮਾਨ ਬਹਾਲ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਰੱਖਣ।
ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ ਸੁਪਰੀਮ ਕੋਰਟ ਜਾਣ ਲਈ ਮਜਬੂਰ ਹੋਣਗੇ। ਸਿਖਾਵਾਲਾ ਦਾ ਕਹਿਣਾ ਹੈ ਕਿ ਮੋਦੀ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਰੋਲ ਮਾਡਲ ਹਨ ਤੇ ਉਨ੍ਹਾਂ ਵਲੋਂ ਆਪਣੀ ਪਤਨੀ ਨਾਲ ਅਜਿਹਾ ਰੱਵਈਆ ਵਰਤਣ ਕਾਰਨ ਦੇਸ਼ ‘ਚ ਗਲਤ ਸੰਦੇਸ਼ ਜਾਂਦਾ ਹੈ।

Be the first to comment

Leave a Reply