ਦੇਸ਼ ਭਰ ਵਿਚ ਟੀ.ਬੀ. ਦੇ ਖਾਤਮੇ ਲਈ ਮੁਹਿੰਮ ਦਾ ਆਗਾਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 2025 ਤੱਕ ਤਪਦਿਕ ਰੋਗ (ਟੀ.ਬੀ.) ਦੇ ਦੇਸ਼ ਭਰ ਵਿਚੋਂ ਖਾਤਮੇ ਲਈ ਇਕ ਮੁਹਿੰਮ ਦਾ ਆਗਾਜ਼ ਕੀਤਾ। ਦਿੱਲੀ ਵਿਚ ਟੀ.ਬੀ. ਦੇ ਖਾਤਮੇ ਸਬੰਧੀ ਆਯੋਜਿਤ ਇਕ ਸੰਮੇਲਨ ਦਾ ਉਦਘਾਟਨ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ.ਬੀ. ਮੁਕਤ ਭਾਰਤ ਮੁਹਿੰਮ ਦਾ ਆਗਾਜ ਕੀਤਾ। 2025 ਤੱਕ ਟੀ.ਬੀ. ਦੇ ਖਾਤਮੇ ਨੂੰ ਮਿਸ਼ਨ ਬਣਾ ਕੇ ਕੌਮੀ ਰਣਨੀਤਕ ਯੋਜਨਾ ਤਹਿਤ ਗਤੀਵਿਧੀਆਂ ਚਲਾਈਆਂ ਜਾਣਗੀਆਂ।