ਦੇਸ਼’ ਵਿਚ ਹੁੰਦੇ ਦੰਗਿਆਂ ਕਾਰਨ ਦੇਸ਼ ਵਿਚ ਈਸਾਈਆਂ ਅਤੇ ਮੁਸਲਿਮਾਂ ਵਿਚ ਕਤਲੇਆਮ ਆਮ ਗੱਲ

ਅਫਰੀਕਾ— ਅਫਰੀਕਾ ਮਹਾਦੀਪ ਦੇ ‘ਸੈਂਟਰਲ ਅਫਰੀਕਨ ਰੀਪਬਲਿਕ ਦੇਸ਼’ ਵਿਚ ਹੁੰਦੇ ਦੰਗਿਆਂ ਕਾਰਨ ਦੇਸ਼ ਵਿਚ ਈਸਾਈਆਂ ਅਤੇ ਮੁਸਲਿਮਾਂ ਵਿਚ ਕਤਲੇਆਮ ਆਮ ਗੱਲ ਹੋ ਚੁੱਕੀ ਹੈ। ਹਿੰਸਾ ਤੋਂ ਬਚਣ ਲਈ ਹਜ਼ਾਰਾਂ ਦੀ ਸੰਖਿਆ ਵਿਚ ਲੋਕ ਆਪਣਾ ਘਰ ਛੱਡ ਕੇ ਆਰਮੀ ਕੈਂਪਾਂ ਜਾਂ ਸੁਰੱਖਿਅਤ ਥਾਵਾਂ ‘ਤੇ ਰਹਿ ਰਹੇ ਹਨ। ਦੰਗਿਆਂ ਕਾਰਨ ਤਬਾਹ ਹੋਏ ਅਤੇ ਕਬਰਗਾਹ ਬਣ ਚੁੱਕੇ ਇਸ ਦੇਸ਼ ਤੋਂ ਲੱਖਾਂ ਲੋਕ ਪਲਾਇਨ ਕਰ ਚੁੱਕੇ ਹਨ ਅਤੇ ਬਦਤਰ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਸੈਂਟਰਲ ਅਫਰੀਕਨ ਰੀਪਬਲਿਕ ਵਿਚ ਪੀੜਤਾਂ ਦੀ ਮਦਦ ਕਰ ਰਹੇ ‘ਫੌਰਨ ਐਂਡ ਕਾਮਨਵੇਲਥ ਦਫਤਰ’ ਦੇ ਮੈਂਬਰਾਂ ਨੇ ਇੱਥੋਂ ਦੇ ਲੋਕਾਂ ਦੀਆਂ ਭਿਆਨਕ ਅਤੇ ਦਰਦਨਾਕ ਤਸਵੀਰਾਂ ਪੋਸਟ ਕੀਤੀਆਂ ਹਨ। ਸਾਲ 2013 ਵਿਚ ਮੁਸਲਿਮ ਸੇਲੇਕਾ ਬਾਗੀਆਂ ਨੇ ਉਸ ਸਮੇਂ ਦੇ ਰਾਸ਼ਟਰਪਤੀ ਫਰਾਂਕੋ ਬੋਜੀਜੇ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ। ਇਸ ਮਗਰੋਂ ਹੀ ਉੱਥੇ ਮੁਸਲਿਮ ਅਤੇ ਈਸਾਈਆਂ ਵਿਚ ਹਿੰਸਾ ਛਿੜੀ ਹੋਈ ਹੈ। ਤਖਤਾ ਪਲਟ ਮਗਰੋਂ ਦੇਸ਼ ਦੀ ਆਮ ਜਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦੇਸ਼ ਵਿਚ ਵਿਗੜਦੇ ਹਾਲਾਤ ਦੇ ਮੱਦੇ-ਨਜ਼ਰ ਇੱਥੇ ਯੂ. ਐੱਨ. ਨੇ ਅਮਰੀਕਾ, ਫਰਾਂਸ ਸਮੇਤ ਕਈ ਅਫਰੀਕੀ ਦੇਸ਼ਾਂ ਦੀਆਂ ਫੌਜਾਂ ਨੂੰ ਤਾਇਨਾਤ ਕਰ ਰੱਖਿਆ ਹੈ। ਹਿੰਸਾ ਵੱਧਣ ਨਾਲ ਮੁਸਲਿਮ ਆਬਾਦੀ ਦੇਸ਼ ਛੱਡ ਕੇ ਜਾ ਰਹੀ ਹੈ। ਕੋਈ ਲੋਕ ਗੁਆਂਢੀ ਦੇਸ਼ ਚਾਡ ਚਲੇ ਗਏ ਹਨ। ਰਾਸ਼ਟਰਪਤੀ ਬੋਜੀਜੇ ਨੂੰ ਸੱਤਾ ਤੋਂ ਬੇਦਖਲ ਕੀਤੇ ਜਾਣ ਮਗਰੋਂ ‘ਐਂਟੀ ਬਾਲਾਕਾ’ ਨਾਂ ਦਾ ਸੰਗਠਨ ਬਣਿਆ, ਜੋ ਖੁਦ ਹਿੰਸਕ ਗਤੀਵਿਧੀਆਂ ਵਿਚ ਸ਼ਾਮਲ ਹੈ। ਸੰਗਠਨ ਦੇ ਲੋਕ ਚੁਣ-ਚੁਣ ਕੇ ਮੁਸਲਿਮਾਂ ਨੂੰ ਮਾਰ ਰਹੇ ਹਨ। ਸੂਤਰਾਂ ਮੁਤਾਬਕ ਇੱਥੇ ਪੁਲਸ ਅਤੇ ਫੌਜ ਨੇ ਵੀ ‘ਐਂਟੀ ਬਾਲਾਕਾ’ ਨੂੰ ਸਹਿਯੋਗ ਦਿੱਤਾ, ਜਿਸ ਕਾਰਨ ਹਾਲਾਤ ਵਿਗੜਦੇ ਚਲੇ ਗਏ। ਇਸ ਦੇ ਬਾਵਜੂਦ ਨਾ ਤਾਂ ਹੁਣ ਤੱਕ ਮੁਸਲਿਮ ਅਤੇ ਕ੍ਰਿਸ਼ਚਿਅਨ ਵਿਚ ਦੰਗੇ ਰੁੱਕੇ ਹਨ ਅਤੇ ਨਾ ਹੀ ਲੋਕਾਂ ਦਾ ਪਲਾਇਨ। ਦੇਸ਼ ਦਾ ਸਭ ਤੋਂ ਜ਼ਿਆਦਾ ਅਸ਼ਾਂਤ ਸ਼ਹਿਰ ਬਾਨਗੁਈ ਹੈ। ਇੱਥੇ ਸਾਬਕਾ ਮੁਸਲਿਮ ਬਾਗੀਆਂ ਅਤੇ ਈਸਾਈ ਬਹੂਮਤ ਵਿਚ ਹਿੰਸਾ ਜਾਰੀ ਹੈ। ਇੱਥੇ ਫਰਾਂਸ ਦੀ ਕਰੀਬ 1600 ਫੌਜ ਤਾਇਨਾਤ ਹਨ।

Be the first to comment

Leave a Reply