ਦੋਦਾਵਾਲਾ ਦੇ ਡਿਫ਼ੈਂਸ ਰੋਡ ‘ਤੇ ਸਥਿਤ ਪੈਟਰੋਲ ਪੰਪ ਤੋਂ ਲੁੱਟੇ 17 ਲੱਖ

ਅਬੋਹਰ: ਪੰਜਾਬ-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੋਦਾਵਾਲਾ ਦੇ ਡਿਫ਼ੈਂਸ ਰੋਡ ‘ਤੇ ਸਥਿਤ ਪੈਟਰੋਲ ਪੰਪ ਨੂੰ ਕੁਝ ਵਿਅਕਤੀਆਂ ਨੇ ਗੋਲ਼ੀਆਂ ਚਲਾ ਕੇ ਲੁੱਟ ਲਿਆ। ਇਸ ਘਟਨਾ ਵਿੱਚ ਪੰਪ ਦਾ ਕਰਿੰਦਾ ਜ਼ਖ਼ਮੀ ਹੋ ਗਿਆ। ਪੰਪ ਮਾਲਕ ਨੇ 17 ਲੱਖ ਰੁਪਏ ਦੀ ਲੁੱਟ ਹੋ ਜਾਣ ਦੀ ਗੱਲ ਕਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਨੂੰ ਪਿੰਡ ਦੋਦਾਵਾਲਾ ਦੇ ਇੰਡੀਅਨ ਆਇਲ ਦੇ ਤਿਲਕ ਮੋਟਰਜ਼ ਪੈਟਰੋਲ ਪੰਪ ‘ਤੇ 3 ਵਿਅਕਤੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪੰਪ ਦੇ ਦਫਤਰ ਵਿੱਚ ਦਾਖਲ ਹੋ ਗਏ। ਉਨ੍ਹਾਂ ਪੰਪ ਮੁਲਾਜ਼ਮਾਂ ਨੂੰ ਬੰਦੂਕ ਦੇ ਦਮ ‘ਤੇ ਧਮਕਾਇਆ ਅਤੇ ਗੋਲ਼ੀਆਂ ਚਲਾ ਕੇ ਉਨ੍ਹਾਂ ਦਾ ਕੈਸ਼ ਲੁੱਟ ਲਿਆ। ਬਾਅਦ ਵਿੱਚ ਲੁਟੇਰੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਚਲਾਈਆਂ ਗੋਲ਼ੀਆਂ ਕਾਰਨ ਕਰਿੰਦੇ ਜ਼ਖ਼ਮੀ ਵੀ ਹੋ ਗਏ। ਇਸ ਮਾਮਲੇ ਬਾਰੇ ਜਿੱਥੇ ਪੰਪ ਮਾਲਕ ਨੇ ਘਟਨਾ ਬਾਰੇ ਲੁੱਟ ਦੇ ਪੈਸੇ ਤੋਂ ਇਲਾਵਾ ਹੋਰ ਕੁਝ ਨਹੀਂ ਬੋਲਿਆ, ਉੱਥੇ ਪੁਲਿਸ ਨੇ ਵੀ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਲੁੱਟ ਵਿੱਚ ਪੰਪ ਦੇ ਕਰਿੰਦੇ ਸ਼ਾਮਲ ਹੋ ਸਕਦੇ ਹਨ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਹੈ।

Be the first to comment

Leave a Reply