ਦੋਸ਼ੀ ਰਹਿਮੀ ਨੂੰ ਅਦਾਲਤ ਮੁੜ ਸੁਣਾਵੇਗੀ ਸਜ਼ਾ

ਨਿਊਯਾਰਕ— ਅਮਰੀਕਾ ਦੇ ਮੈਨਹਟਨ ਦੇ ਨੇੜੇ ਚੇਲਸੀ ‘ਚ ਪਿਛਲੇ ਸਾਲ ਹੋਏ ਬੰਬ ਧਮਾਕੇ ‘ਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਅਹਿਮ ਖਾਨੀ ਰਹਿਮੀ ਨੂੰ ਅਦਾਲਤ ਫਿਰ ਤੋਂ ਸਜ਼ਾ ਸੁਣਾਵੇਗੀ। ਇਸਤਗਾਸਾ ਪੱਖ ਦੇ ਵਕੀਲ ਨੇ ਇੱਥੇ ਦੱਸਿਆ ਕਿ ਰਹਿਮੀ ਨੂੰ ਸਜ਼ਾ ਸੁਣਾਉਣ ਲਈ 13 ਫਰਵਰੀ ਦੀ ਤਰੀਕ ਰੱਖੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰਹਿਮੀ ਨੇ ਮੈਨਹਾਟਨ ਦੇ ਮੈਟਰੋਪੋਲਿਟਨ ਸੁਧਾਰ ਕੇਂਦਰ ‘ਚ ਰਹਿੰਦੇ ਹੋਏ ਹੋਰ ਕੈਦੀਆਂ ‘ਚ ਅੱਤਵਾਦ ਦਾ ਪ੍ਰਚਾਰ ਕੀਤਾ ਹੈ। ਇਸ ਲਈ ਉਸ ਨੂੰ ਮੁੜ ਸਜ਼ਾ ਸੁਣਾਈ ਜਾਵੇਗੀ। ਰਹਿਮੀ ਨੂੰ ਚੇਲਸੀ ‘ਚ ਦੋ ਦੇਸੀ ਬੰਬ ਰੱਖਣ ਦਾ ਦੋਸ਼ੀ ਪਾਇਆ ਗਿਆ ਸੀ। ਅਦਾਲਤ ਨੇ ਉਸ ਨੂੰ ਖਤਰਨਾਕ ਹਥਿਆਰਾਂ ਦੀ ਵਰਤੋਂ ਕਰਨ ਅਤੇ ਜਨਤਕ ਥਾਵਾਂ ‘ਤੇ ਬੰਬ ਰੱਖਣ ਦੇ ਦੋਸ਼ ਸਮੇਤ 8 ਮਾਮਲਿਆਂ ‘ਚ ਪਿਛਲੇ ਸਾਲ ਅਕਤੂਬਰ ਮਹੀਨੇ ਦੋਸ਼ੀ ਪਾਏ ਜਾਣ ਮਗਰੋਂ ਸੰਘੀ ਕਾਨੂੰਨ ਮੁਤਾਬਕ ਉਮਰਕੈਦ ਦੀ ਸਜ਼ਾ ਸੁਣਾਈ ਸੀ।
EDITED BY

Be the first to comment

Leave a Reply