ਦੋ ਦਿਨਾ ਭਾਰਤ ਦੌਰੇ ‘ਤੇ ਆਉਣਗੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ

ਚੰਡੀਗੜ੍ਹ : ਨੀਦਰਲੈਂਡ ਦੇ ਪ੍ਰਧਾਨ ਮੰਤਰ ਮਾਰਕ ਰੁੱਟ ਦੋ ਦਿਨਾਂ ਦੀ ਭਾਰਤ ਫੇਰੀ ‘ਤੇ ਜਲਦ ਹੀ ਆਉਣਗੇ। ਪਿਛਲੇ ਸਾਲ 2017 ਦੇ ਜੂਨ ਮਹੀਨੇ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੀਦਰਲੈਂਡ ਫੇਰੀ ‘ਤੇ ਗਏ ਸਨ ਤੇ ਹੁਣ ਇੱਕ ਸਾਲ ਦੇ ਅੰਦਰ ਹੀ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਭਾਰਤ ਫੇਰੀ ‘ਤੇ ਆ ਰਹੇ ਹਨ। ਯੂਰਪੀਅਨ ਯੂਨੀਅਨ (ਈਯੂ) ਵਿਚ ਨੀਦਰਲੈਂਡ ਭਾਰਤ ਦਾ 6 ਵਾਂ ਸਭ ਤੋਂ ਵੱਡਾ ਵਪਾਰਕ ਸਾਥੀ ਹੈ ਅਤੇ ਸੰਸਾਰ ਭਰ ਵਿਚ ਪੰਜਵਾਂ ਸਭ ਤੋਂ ਵੱਡਾ ਨਿਵੇਸ਼ ਸਹਿਭਾਗੀ ਹੈ।