ਦੋ ਬੰਬ ਧਮਾਕਿਆਂ ਵਿਚ 3 ਲੋਕਾਂ ਦੀ ਮੌਤ

ਜਕਾਰਤਾ  (ਸਾਂਝੀ ਸੋਚ ਬਿਊਰੋ)  ਇੰਡੋਨੇਸ਼ੀਆ ਦੇ ਜਕਾਰਤਾ ਵਿਚ ਬਸ ਅੱਡੇ ‘ਤੇ ਹੋਏ ਦੋ ਬੰਬ ਧਮਾਕਿਆਂ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ 10 ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿਚ ਹਮਲਾਵਰ ਵੀ ਸ਼ਾਮਲ ਹੈ। ਪੁਲਿਸ ਦੇ ਅਨੁਸਾਰ ਲੋਕਾਂ ਨੇ ਦੋ ਧਮਾਕੇ ਸੁਣੇ ਜੋ ਕਾਂਪੁੰਗ ਮੇਲਾਊ ਅੱਡੇ ‘ਤੇ ਹੋਏ। ਇਹ ਇਕ ਵੱਡਾ ਬਸ ਅੱਡਾ ਹੈ ਜਿੱਥੋਂ ਕਈ ਬੱਸਾਂ ਦਾ ਆਉਣਾ ਜਾਣਾ ਹੁੰਦਾ ਹੈ। ਰਾਤ 9 ਵਜੇ ਦੇ ਆਸ ਪਾਸ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਬਸ ਅੱਡੇ ‘ਤੇ ਬੰਬ ਨਾਲ ਉਡਾ ਲਿਆ ਅਤੇ ਮਾਰੇ ਗਏ ਲੋਕਾਂ ਵਿਚ ਇਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਧਮਾਕੇ ਵਿਚ ਜ਼ਖ਼ਮੀ ਹੋਏ ਸਾਰੇ ਲੋਕਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦੱਸ ਦੇਈਏ ਕਿ ਇੰਡੋਨੇਸ਼ੀਆ ਵਿਚ ਪਿਛਲੇ ਇਕ ਸਾਲ ਵਿਚ ਅੱਤਵਾਦੀ ਸੰਗਠਨ ਆਈਐਸ ਦੀ ਧਮਕ ਵਧੀ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ ਵੀ ਜਕਾਰਤਾ ਵਿਚ ਧਮਾਕੇ ਹੋਏ ਸੀ।

Be the first to comment

Leave a Reply

Your email address will not be published.


*