ਦੋ ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਫਿਰ ਤੋਂ ਆਈ. ਪੀ. ਐੱਲ

ਚੇਨਈ– ਦੋ ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਫਿਰ ਤੋਂ ਆਈ. ਪੀ. ਐੱਲ. ਵਿਚ ਵਾਪਸੀ ਕਰਨ ਵਾਲੀ ਚੇਨਈ ਸੁਪਰ ਕਿੰਗਜ਼ ਨੇ ਅੱਠ ਸਾਲ ਤੱਕ ਆਪਣੇ ਕਪਤਾਨ ਰਹੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਤੇ ਆਫ ਸਪਿਨਰ ਆਰ. ਅਸ਼ਵਿਨ ਨੂੰ ਟੀਮ ਵਿਚ ਬਰਕਾਰ ਰੱਖਣ ਦਾ ਫੈਸਲਾ ਕੀਤਾ ਹੈ ਜਦਕਿ ਧਮਾਕੇਦਾਰ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਬਾਹਰ ਕਰ ਦਿੱਤਾ ਹੈ। ਆਈ. ਪੀ. ਐੱਲ. ਦੀ ਸੰਚਾਲਨ ਪ੍ਰੀਸ਼ਦ ਜਲਦ ਹੀ ਟੀਮ ਮਾਲਕਾਂ ਨਾਲ ਅਗਲੇ ਸਾਲ ਦੀ ਨਿਲਾਮੀ ਲਈ ਰਿਟੇਸ਼ਨ ਨੀਤੀ ਦਾ ਐਲਾਨ ਕਰੇਗੀ ਤੇ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਨਿਲਾਮੀ ਤੋਂ ਪਹਿਲਾਂ ਹਰੇਕ ਟੀਮ ਸਿਰਫ ਤਿੰਨ ਹੀ ਖਿਡਾਰੀਆਂ ਨੂੰ ਰਿਟੇਨ ਕਰ ਸਕਦੀ ਹੈ। ਇਸ ਵਿਚ ਦੋ ਭਾਰਤੀ ਤੇ ਇਕ ਵਿਦੇਸ਼ੀ ਖਿਡਾਰੀ ਹੋਣਗੇ।

Be the first to comment

Leave a Reply