ਦ੍ਰਾਵਿੜ ਅਤੇ ਜ਼ਹੀਰ ਦਾ ਅਪਮਾਨ ਕੀਤਾ ਜਾ ਰਿਹਾ ਹੈ : ਰਾਮਚੰਦਰ ਗੁਹਾ

ਨਵੀਂ ਦਿੱਲੀ – ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੇ ਸਾਬਕਾ ਮੈਂਬਰ ਰਾਮਚੰਦਰ ਗੁਹਾ ਦਾ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਰਾਹੁਲ ਦ੍ਰਾਵਿੜ ਅਤੇ ਜ਼ਹੀਰ ਖਾਨ ਦੀ ਸਲਾਹਕਾਰ ਅਹੁਦੇ ‘ਤੇ ਨਿਯੁਕਤੀ ਨੂੰ ਰੋਕਿਆ ਹੋਇਆ ਹੈ ਉਸ ਨਾਲ ਉਨ੍ਹਾਂ ਦਾ ਜਨਤਕ ਅਪਮਾਨ ਹੋ ਰਿਹਾ ਹੈ। ਗੁਹਾ ਨੇ ਟਵੀਟ ਕੀਤਾ ਕਿ ਅਨਿਲ ਕੁੰਬਲੇ ਦੇ ਨਾਲ ਸ਼ਰਮਨਾਕ ਵਿਵਹਾਰ ਹੁਣ ਜ਼ਹੀਰ ਖਾਨ ਅਤੇ ਰਾਹੁਲ ਦ੍ਰਾਵਿੜ ਦੇ ਪ੍ਰਤੀ ਅਪਣਾਏ ਜਾ ਰਹੇ ਲਾਪਰਵਾਹ ਰਵੱਈਏ ਦੇ ਤੌਰ ‘ਤੇ ਇਕ ਨਵੇਂ ਵਿਵਾਦ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਕੁੰਬਲੇ, ਦ੍ਰਾਵਿੜ ਅਤੇ ਜ਼ਹੀਰ ਇਸ ਖੇਡ ਦੇ ਮਹਾਨ ਖਿਡਾਰੀ ਹਨ ਜਿਨ੍ਹਾਂ ਨੇ ਮੈਦਾਨ ‘ਤੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ। ਉਹ ਇਸ ਤਰ੍ਹਾਂ ਦੇ ਜਨਤਕ ਅਪਮਾਨ ਦੇ ਹੱਕਦਾਰ ਨਹੀਂ ਹਨ। ਸੀ.ਓ.ਏ. ਨੇ ਕੱਲ ਰਵੀ ਸ਼ਾਸਤਰੀ ਦੀ ਮੁੱਖ ਕੋਚ ਦੇ ਰੂਪ ‘ਚ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਤੋਂ ਬਾਅਦ ਗੁਹਾ ਦੀ ਇਹ ਟਿੱਪਣੀ ਸਾਹਮਣੇ ਆਈ ਹੈ। ਕਮੇਟੀ ਹਾਲਾਂਕਿ ਇਹ ਸਪੱਸ਼ਟ ਨਹੀਂ ਕਰ ਸਕੀ ਕਿ ਦ੍ਰਾਵਿੜ ਅਤੇ ਜ਼ਹੀਰ ਵਿਦੇਸ਼ੀ ਦੌਰਿਆਂ ਦੇ ਲਈ ਕ੍ਰਮਵਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਸਲਾਹਕਾਰ ਹਨ ਜਾਂ ਨਹੀਂ ਜਿਵੇਂ ਕਿ ਬੀ.ਸੀ.ਸੀ.ਆਈ. ਨੇ ਦਾਅਵਾ ਕੀਤਾ ਸੀ। ਬੈਠਕ ਦੇ ਬਰੋਸ਼ਰ ਦੇ ਮੁਤਾਬਕ ਕਿ ਹੋਰਨਾਂ ਸਲਾਹਕਾਰਾਂ ਦੀ ਨਿਯੁਕਤੀ ‘ਤੇ ਫੈਸਲਾ ਕਮੇਟੀ ਮੁੱਖ ਕੋਚ ਨਾਲ ਸਲਾਹ ਕਰਨ ਦੇ ਬਾਅਦ ਕਰੇਗੀ। ਗੁਹਾ ਨੇ ਭਾਰਤੀ ਕ੍ਰਿਕਟ ‘ਚ ਸੁਪਰਸਟਾਰ ਰਵਾਇਤ ਦੀ ਆਲੋਚਨਾ ਕਰਦੇ ਹੋਏ ਸੀ.ਓ.ਏ. ਤੋਂ ਆਪਣਾ ਅਤਸੀਫਾ ਦਿੱਤਾ ਸੀ। ਉਨ੍ਹਾਂ ਸਾਬਕਾ ਖਿਡਾਰੀਆਂ ਦੇ ਹਿੱਤਾਂ ਦੇ ਟਕਰਾਅ ਦਾ ਮਸਲਾ ਵੀ ਉਠਾਇਆ ਸੀ।

Be the first to comment

Leave a Reply

Your email address will not be published.


*