ਦੱਖਣੀ ਕੋਰੀਆ ਦੇ ਹਸਪਤਾਲ ‘ਚ ਅੱਗ ਲੱਗਣ ਕਾਰਨ 31 ਲੋਕਾਂ ਦੀ ਮੌਤ

ਸਿਓਲ – ਦੱਖਣੀ ਕੋਰੀਆ ਦੇ ਇੱਕ ਹਸਪਤਾਲ ਵਿਚ ਅੱਗ ਲੱਗਣ ਕਾਰਨ ਸ਼ੁੱਕਰਵਾਰ ਨੂੰ ਘੱਟ ਤੋਂ ਘੱਟ 31 ਲੋਕਾਂ ਦੀ ਸੜ ਕੇ ਮੌਤ ਹੋ ਗਈ ਜਦ ਕਿ ਦਰਜਨਾਂ ਦੀ ਗਿਣਤੀ ਵਿਚ ਲੋਕ ਜ਼ਖਮੀ ਹੋ ਗਏ। ਸੰਵਾਦ ਕਮੇਟੀ ਯੋਨਹਾਪ ਦੀ ਖ਼ਬਰ ਦੇ ਅਨੁਸਾਰ ਇਸ ਪੰਜ ਮੰਜ਼ਿਲਾ ਇਮਾਰਤ ਵਿਚ ਇਕ ਨਰਸਿੰਗ ਹੋਮ ਅਤੇ ਇੱਕ ਹਸਪਤਾਲ ਹੈ। ਏਜੰਸੀ ਨੇ ਮੌਕੇ ‘ਤੇ ਮੌਜੂਦ ਮੁਲਾਜ਼ਮਾਂ ਦੀ ਹਵਾਲੇ ਤੋਂ ਦੱਸਿਆ ਕਿ ਇਸ ਘਟਨਾ ਵਿਚ ਅਜੇ ਤੱਕ 31 ਲੋਕ ਮਾਰੇ ਗਏ ਹਨ। ਇਸ ਤੋਂ ਪਹਿਲਾਂ ਫਾਇਰ ਬ੍ਰਿਗੇਡ ਵਿਭਾਗ ਨੇ 19 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਸੀ। ਫਾਇਰ ਬ੍ਰਿਗੇਡ ਵਿਭਾਗ ਦੇ ਪ੍ਰਮੁੱਖ ਚੋਈ ਮਾਨ-ਵੂ ਨੇ ਦੱਸਿਆ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਸਾਰੇ ਮਰੀਜਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਹਸਪਤਾਲ ਭਵਨ ਵਿਚ ਕਰੀਬ 200 ਲੋਕ ਮੌਜੂਦ ਸੀ।

Be the first to comment

Leave a Reply