ਧਮਾਕੇ ਵਿਚ ਹੁਣ ਤੱਕ 8 ਲੋਕਾਂ ਦੇ ਮਾਰੇ ਜਾਣ ਅਤੇ 30 ਦੇ ਜ਼ਖਮੀ ਹੋਣ ਦੀ ਖਬਰ

ਇਸਲਾਮਾਬਾਦ— ਪਾਕਿਸਤਾਨ ਦੇ ਲਾਹੌਰ ਵਿਚ ਵੱਡਾ ਧਮਾਕਾ ਹੋਇਆ ਹੈ। ਧਮਾਕੇ ਵਿਚ ਹੁਣ ਤੱਕ 8 ਲੋਕਾਂ ਦੇ ਮਾਰੇ ਜਾਣ ਅਤੇ 30 ਦੇ ਜ਼ਖਮੀ ਹੋਣ ਦੀ ਖਬਰ ਹੈ। ਪਾਕਿਸਤਾਨੀ ਮੀਡੀਆ ਮੁਤਾਬਕ, ਸ਼ਹਿਰ ਦੇ ਅਰਫਾ ਕਰੀਮ ਆਈ. ਟੀ. ਦੇ ਕਰੀਬ ਧਮਾਕਾ ਹੋਇਆ। ਮਰਨ ਵਾਲਿਆਂ ਵਿਚ 3 ਦੰਗਾ-ਰੋਧੀ ਪੁਲਸ ਕਰਮੀ ਵੀ ਸ਼ਾਮਲ ਹਨ।
ਮੌਕੇ ‘ਤੇ ਰਾਹਤ ਟੀਮ ਵੀ ਪਹੁੰਚ ਗਈ ਹੈ। ਨੇੜੇ ਦੇ ਸਾਰੇ ਹਸਪਤਾਲਾਂ ਵਿਚ ਸੰਕਟ ਕਾਲੀਨ ਪ੍ਰੰਬਧ ਕੀਤੇ ਗਏ ਹਨ। ਧਮਾਕੇ ਕਿਸ ਜਗ੍ਹਾ ਹੋਇਆ, ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ। ਜਿਸ ਇਲਾਕੇ ਵਿਚ ਧਮਾਕਾ ਹੋਇਆ ਹੈ, ਉਥੋਂ ਥੋੜ੍ਹੀ ਹੀ ਦੂਰੀ ‘ਤੇ ਪੰਜਾਬ ਪ੍ਰਾਂਤ ਦੇ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ ਦਾ ਘਰ ਹੈ।

Be the first to comment

Leave a Reply