ਧਰਮਵੀਰਾ ਗਾਂਧੀ ਮੇਂਬਰ ਪਾਰਲੀਮੈਂਟ ਨੂੰ 71 ਸਾਲ ਬਾਅਦ ਆਈ ਉੱਜੜੇ ਬਜ਼ੁਰਗਾਂ ਦੇ ਦੁੱਖਾਂ ਨਾਲ ਹਮਦਰਦੀ ਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ

ਪਟਿਆਲਾ : ਧਰਮਵੀਰਾ ਗਾਂਧੀ ਮੇਂਬਰ ਪਾਰਲੀਮੈਂਟ ਨੂੰ 71 ਸਾਲ ਬਾਅਦ ਆਈ ਉੱਜੜੇ ਬਜ਼ੁਰਗਾਂ ਦੇ ਦੁੱਖਾਂ ਨਾਲ ਹਮਦਰਦੀ ਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਕੇ ਲੱਖਾਂ ਲੋਕਾਂ ਚੋ ਬਚੇ ਹਜਾਰਾਂ ਲੋਕਾਂ ਨੂੰ ਉਨ੍ਹਾਂ ਦੇ ਜਨਮ ਭੂੰਮੀ ਦੇ ਦਰਸ਼ਨ ਕਰਵਾ ਦਿਓ ਉਨ੍ਹਾਂ ਦੇ ਯਾਰਾਂ ਬੇਲੀਆ ਨਾਲ ਮਿਲਾ ਦਿਓ ਆਪਣੇ ਸੱਕੇ ਸਬੰਦੀਆਂ ਨਾਲ ਮਿਲਾ ਦਿਓ। ਗਾਂਧੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜੇ ਤੱਕ ਵੱਢ ਟੁੱਕ ਮੇਰੇ ਵਾਂਗ ਭੁੱਲੀ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਦੋਨਾਂ ਦੇਸ਼ਾਂ ਦੇ ਆਪਸੀ ਸਕੇ ਸਬੰਦੀਆਂ ਨੂੰ ਮਿਲਾ ਦਿਓ। ਉਨ੍ਹਾਂ ਦੀ ਆਖਰੀ ਉਮਰ ਵਿਚ ਜਨਮ ਭੂੰਮੀ ਦੀ ਤਾਂਘ ਪੂਰੀ ਕਰਨ ਲਈ ਇਕ ਮੌਕਾ ਜਰੂਰ ਦਿਤਾ ਜਾਣਾ ਬਣਦਾ ਹੈ। ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸਲਾਹ ਦਿੱਤੀ ਹੈ ਕਿ ਅਜਿਹੇ ਕਾਰਜ ਲਈ ਆਪਣੇ ਗੁਆਡੀ ਦੇਸ਼ ਨਾਲ ਜਰੂਰ ਮਸ਼ਵਰਾ ਕਰਨ ਤੇ ਮਨੁੱਖੀ ਹਮਦਰਦੀ ਅਧਾਰ ‘ਤੇ ਆਪਣੇ ਹਮ ਰੁਤਬਾ ਨਾਲ ਜਰੂਰ ਸਲਾਹ ਕਰਕੇ ਇਨ੍ਹਾਂ ਲੋਕਾਂ ਲਈ ਪਾਸ ਪੋਰਟ ਦਾ ਇੰਤਜਾਮ ਕਰਵਾ ਕਿ ਦੇਣ ਅਜਿਹੇ ਕੰਮ ਲਈ ਉਹ ਆਪ ਵੀ ਉਸ ਦੇਸ਼ ਨੂੰ ਬੇਨਤੀ ਕਰਨ ਲਈ ਤਿਆਰ ਹਨ। ਗਾਂਧੀ ਨੇ ਇਹ ਵੀ ਕਿਆਸਅਰੀ ਦੱਸ ਦਿੱਤੀ ਕਿ ਅਜਿਹਾ ਕਰਨ ਨਾਲ ਦੋਹਾ ਦੇਸ਼ਾ ਦੇ ਸੰਬੰਧ ਚੰਗੇ ਵੀ ਬਣ ਸਕਦੇ ਹਨ। ਬਾਰਡਰ ਦੇ ਦੋਹਾ ਪਾਸਿਆਂ ਦੇ ਜਖਮਾਂ ਨੂੰ ਅਲਨ ਨਾਲ ਸ਼ਾਂਤੀ ਦਾ ਮਾਹੌਲ ਬਣ ਸਕਦਾ ਹੈ ਪਰ ਪਤਾ ਨਹੀਂ ਇਹ ਸੁਪਨਾ ਗਾਂਧੀ ਨੂੰ ਕਿਹੜੀ ਰਾਤ ਆਈਆਂ ਹੋਵੇਗਾ।

Be the first to comment

Leave a Reply