ਧਾਰਮਿਕ ਥਾਵਾਂ ‘ਤੇ ਵੰਡੇ ਜਾਣ ਵਾਲੇ ਲੰਗਰ ‘ਤੇ ਨਹੀਂ ਲੱਗੇਗਾ ਜੀਐਸਟੀ

ਨਵੀਂ ਦਿੱਲੀ  –  ਧਾਰਮਿਕ ਸੰਸਥਾਵਾਂ ਵਿਚ ਅੰਨ ਖੇਤਰ ਵਿਚ ਮੁਫਤ ਵਿਚ ਵੰਡੇ ਜਾ ਰਹੇ ਖਾਣੇ ‘ਤੇ ਜੀਐਸਟੀ ਨਹੀਂ ਲੱਗੇਗਾ। ਸਰਕਾਰ ਨੇ ਸਾਫ ਕਿਹਾ ਕਿ ਮੰਦਰ, ਗੁਰਦੁਆਰਾ, ਮਸਜਿਦ, ਦਰਗਾਹ ਅਤੇ ਚਰਚ ਵਿਚ ਲੋਕਾਂ ਨੂੰ ਮੁਫ਼ਤ ਵੰਡੇ ਜਾਣ ਵਾਲੇ ਲੰਗਰ ਤੇ ਪ੍ਰਸ਼ਾਦਿ ‘ਤੇ ਜੀਐਸਟੀ ਨਹੀਂ ਲੱਗੇਗਾ। ਵਿੱਤ ਮੰਤਰਾਲੇ ਨੇ ਇਸ ਸਬੰਧੀ ਸਪਸ਼ਟੀਕਰਨ ਦਿੰਦੇ ਹੋਏ ਉਨ੍ਹਾਂ ਖ਼ਬਰਾਂ ਨੂੰ ਵੀ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ ਜਿਨ੍ਹਾਂ ਵਿਚ ਕਿਹਾ ਕਿਆ ਸੀ ਕਿ ਧਾਰਮਿਕ ਸੰਸਥਾਵਾਂ ਵਲੋਂ ਮੁਫਤ ਵੰਡੇ ਜਾਣ ਵਾਲੇ ਖਾਣੇ ‘ਤੇ ਵੀ ਜੀਐਸਟੀ ਲੱਗੇਗਾ। ਹਾਲਾਂਕਿ ਪ੍ਰਸ਼ਾਦਿ  ਬਣਾਉਣ ਵਿਚ ਵਰਤੇ ਜਾਣ ਵਾਲੇ ਸਮਾਨ ਅਤੇ ਸੇਵਾਵਾਂ ‘ਤੇ ਜੀਐਸਟੀ ਲੱਗੇਗਾ। ਇਨ੍ਹਾਂ ਚੀਜ਼ਾਂ ਵਿਚ ਖੰਡ, ਖੁਰਾਕੀ ਤੇਲ, ਘਿਓ, ਮੱਖਣ ਅਤੇ ਇਨ੍ਹਾਂ ਚੀਜ਼ਾਂ ਦੀ ਢੁਆਈ ਲਈ ਇਸਤੇਮਾਲ ਹੋਣ ਵਾਲੀ ਟਰਾਂਸਪੋਰਟ ਸੇਵਾਵਾਂ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਵਸਤਾਂ ਦਾ ਜੀਐਸਟੀ ਵੱਖ ਵੱਖ ਦਰਾਂ ‘ਤੇ ਲੱਗਦਾ ਹੈ, ਇਸ ਲਈ ਆਖਰੀ ਖਪਤ ‘ਤੇ ਜਾ ਕੇ ਇਸ ਲਈ ਦਰਾਂ ਵਿਚ ਛੋਟ ਦੇਣਾ ਮੁਸ਼ਕਲ ਹੈ। ਇਸ ਲਈ ਜੀਐਸਟੀ ਵਿਚ ਐਂਡਿਊਜ਼ ਯਾਨੀ ਆਖਰੀ ਖਪਤ ਦੇ ਆਧਾਰ ‘ਤੇ ਛੋਟ ਦੀ ਕੋਈ ਵਿਵਸਥਾ ਨਹੀਂ ਹੈ। ਇਸੇ ਲਈ ਧਾਰਮਿਕ ਸੰਸਥਾਵਾਂ ਵਿਚ ਵੰਡੇ ਜਾਣ ਵਾਲੇ ਖਾਣੇ ਦੇ ਬਣਾਉਣ ਵਿਚ ਇਸਤੇਮਾਲ ਹੋਣ ਵਾਲੇ ਇਨਪੁਟ ਨੂੰ ਵੀ ਟੈਕਸ ਮੁਕਤ ਕਰਨਾ ਮੁਸ਼ਕਲ ਹੋਵੇਗਾ।

Be the first to comment

Leave a Reply