ਧੁੰਦ ਕਾਰਨ ਰਾਜਧਾਨੀ ਦਿੱਲੀ ‘ਚ ਆਉਣ-ਜਾਉਣ ਵਾਲੀਆਂ 21 ਟ੍ਰੇਨਾਂ ਰੱਦ

ਨਵੀਂ ਦਿੱਲੀ — ਦਿੱਲੀ-ਐੱਨ.ਸੀ.ਆਰ. ਸਮੇਤ ਪੂਰੇ ਭਾਰਤ ‘ਚ ਸਰਦੀ ਦਾ ਕਹਿਰ ਜਾਰੀ ਹੈ। ਸੋਮਵਾਰ ਨਵੇਂ ਸਾਲ ਦੀ ਆਮਦ ਦੇ ਮੌਕੇ ਪੂਰਾ ਉੱਤਰੀ ਭਾਰਤ ਸੰਘਣੀ ਧੁੰਦ ਦੀ ਮਾਰ ਝੱਲ ਰਿਹਾ ਹੈ। ਮੰਗਲਵਾਰ ਰਾਜਧਾਨੀ ਦਿੱਲੀ ਦਾ ਘੱਟੋ-ਘੱਟ ਤਾਪਮਾਨ 5 ਡਿਗਰੀ ਰਿਹਾ ਜਦੋਂਕਿ ਵਧ ਤੋਂ ਵਧ ਤਾਪਮਾਨ 20 ਡਿਗਰੀ ਰਹਿਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸੰਘਣੀ ਧੁੰਦ ਦੇ ਕਾਰਨ ਵਿਜ਼ੀਬਿਲਟੀ ਵੀ ਘੱਟ ਹੋ ਗਈ ਹੈ। ਕੁਝ ਹੀ ਦੂਰੀ ‘ਤੇ ਪੈਦਲ ਚਲ ਰਹੇ ਲੋਕ ਵੀ ਦਿਖਾਈ ਨਹੀਂ ਦੇ ਰਹੇ। ਪੰਜਾਬ ਦੇ ਕਈ ਸ਼ਹਿਰਾਂ ‘ਚ ਸੋਮਵਾਰ ਦੀ ਰਾਤ ਨੂੰ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ। ਦੂਸਰੇ ਪਾਸੇ ਧੁੰਦ ਕਾਰਨ ਰਾਜਧਾਨੀ ਦਿੱਲੀ ‘ਚ ਆਉਣ-ਜਾਉਣ ਵਾਲੀਆਂ 64 ਟ੍ਰੇਨਾਂ ਦੇਰ ਚੱਲ ਰਹੀਆਂ ਹਨ ਅਤੇ 21 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਡਾਨਾਂ ‘ਤੇ ਵੀ ਇਸ ਦਾ ਅਸਰ ਪਿਆ ਹੈ। ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਬਹੁਤ ਹੀ ਘੱਟ ਸੀ ਜਿਸ ਕਾਰਨ 20 ਉਡਾਨਾਂ ਲੇਟ ਹੋ ਗਈਆਂ ਜਦੋਂਕਿ 6 ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਵੀ ਇੰਦਰਾ ਗਾਂਧੀ ਹਵਾਈ ਅੱਡੇ ‘ਤੇ 500 ਤੋਂ ਵਧ ਉਡਾਨਾਂ ਦੇਰ ਨਾਲ ਰਵਾਨਾ ਹੋਈਆਂ ਅਤੇ 23 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ।

Be the first to comment

Leave a Reply