ਨਗਰ ਨਿਗਮ ਚੋਣਾਂ ਨੂੰ ਲੈ ਕੇ ਸੂਬੇ ‘ਚ ਕਈ ਥਾਈਂ ਹੋਈ ਹਿੰਸਾ

ਚੰਡੀਗੜ੍ਹ: ਨਗਰ ਨਿਗਮ ਚੋਣਾਂ ਨੂੰ ਲੈ ਕੇ ਸੂਬੇ ‘ਚ ਕਈ ਥਾਈਂ ਹਿੰਸਾ ਹੋਈ ਹੈ। ਖ਼ਾਸ ਤੌਰ ‘ਤੇ ਫਿਰੋਜ਼ਪੁਰ ਦੀ ਘਟਨਾ ਦੇ ਵਾਈਰਲ ਹੋਏ ਵੀਡੀਓ ਨੇ ਚਰਚਾ ਛੇੜ ਦਿੱਤੀ ਹੈ। ਭੀੜ ਇੱਕ-ਦੂਜੇ ਨੂੰ ਮਾਰਨ ‘ਤੇ ਉਤਰੂ ਸੀ। ਕਾਂਗਰਸੀ ਦਾ ਇਲਜ਼ਾਮ ਹੈ ਕਿ ਪੰਗਾ ਅਕਾਲੀਆਂ ਨੇ ਪਾਇਆ ਹੈ ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ।ਹਿੰਸਾ ਦੀ ਇਸ ਵੱਡੀ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਸਰਗਰਮ ਹੋਏ ਹਨ। ਪਹਿਲਾਂ ਹੋ ਰਹੀ ਹਿੰਸਾ ‘ਤੇ ਉਹ ਸਿਰਫ਼ ਬਿਆਨਬਾਜ਼ੀ ਕਰ ਰਹੇ ਸਨ ਪਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਅੱਜ ਘਰੋਂ ਨਿਕਲਣਾ ਪਿਆ। ਉਹ ਫਿਰੋਜ਼ਪੁਰ ‘ਚ ਧਰਨਾ ਦੇ ਰਹੇ ਹਨ।ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀਆਂ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਚੋਣਾਂ ‘ਚ ਸਾਡੇ ਵਰਕਰਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲੀਡਰਾਂ ਤੇ ਵਰਕਰਾਂ ‘ਤੇ ਕਾਤਲਾਨਾ ਹਮਲੇ ਹੋ ਰਹੇ ਹਨ ਤੇ ਕਾਂਗਰਸੀਆਂ ਦਾ ਮਕਸਦ ਉਨ੍ਹਾਂ ਨੂੰ ਮਾਰਨਾ ਹੈ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਤਿਹਾਸਕ ਪਾਰਟੀ ਹੈ ਤੇ ਅਸੀਂ ਬਹੁਤ ਕੁਝ ਦੇਖਿਆ ਹੈ।ਕਾਂਗਰਸੀ ਇਹ ਨਾ ਸਮਝਣ ਕਿ ਅਸੀਂ ਉਨ੍ਹਾਂ ਤੋਂ ਡਰ ਕੇ ਸਿਆਸਤ ਛੱਡ ਜਾਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਅਫਸਰਸ਼ਾਹੀ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਧੱਕੇਸ਼ਾਹੀ ‘ਚ ਅਫਸਰਾਂ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ।

Be the first to comment

Leave a Reply