ਨਗਰ ਨਿਗਮ ਲੋਕਾਂ ਨੂੰ ਪੀਣ ਲਈ ਦਰਿਆਵਾਂ ਦਾ ਪਾਣੀ ਮੁਹੱਈਆ ਕਰਵਾਏਗਾ

ਜਲੰਧਰ – ਸਥਾਨਕ ਨਗਰ ਨਿਗਮ ਲੋਕਾਂ ਨੂੰ ਪੀਣ ਲਈ ਦਰਿਆਵਾਂ ਦਾ ਪਾਣੀ ਮੁਹੱਈਆ ਕਰਵਾਏਗਾ। ਭਵਿੱਖ ਵਿੱਚ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਬਕਾਇਦਾ ਬਲਿਊ ਪ੍ਰਿੰਟ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਬਸੰਤ ਗਰਗ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੀਟਿੰਗ ਕੀਤੀ ਗਈ, ਜਿਨ੍ਹਾਂ ਨੇ ਇਸ ਮਸਲੇ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਸ੍ਰੀ ਗਰਗ ਨੇ ਦੱਸਿਆ ਕਿ ਅਜਿਹਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ, ਜਿਸ ਨਾਲ ਧਰਤੀ ਹੇਠੋਂ ਪਾਣੀ ਕੱਢਣਾ ਨਾ ਪਵੇ ਤੇ ਇਸ ਦੀ ਥਾਂ ’ਤੇ ਦਰਿਆਵਾਂ ਦੇ ਪਾਣੀ ਨੂੰ ਵਰਤਿਆ ਜਾਵੇਗਾ। ਇਸ ਕੰਮ ਨੂੰ ਭਾਵੇਂ ਸਮਾਂ ਲੱਗੇਗਾ ਪਰ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ।

Be the first to comment

Leave a Reply