ਨਗਰ ਨਿਗਮ ਵਿਭਾਗ ਤੇ ਕੌਂਸਲਰ ਦੀ ਘਟੀਆ ਕਾਰਗੁਜ਼ਾਰੀ ਤੇ ਲਾਪ੍ਰਵਾਹੀ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ

ਲੁਧਿਆਣਾ – ਫੋਕਲ ਪੁਆਇੰਟ ਫੇਜ਼-5 ਫੰਡਾਰੀ ਸਟੇਸ਼ਨ ਰੋਡ ਇਲਾਕੇ ਵਿਖੇ ਮਹੀਨੇ ਭਰ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਸੀਵਰੇਜ ਪ੍ਰਣਾਲੀ ਠੱਪ ਰਹਿਣ ਕਾਰਨ ਫੈਲੀ ਹੋਈ ਗੰਦਗੀ ਕਾਰਨ ਬੀਮਾਰੀਆਂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਬੀਮਾਰੀਆਂ ਫੈਲਣ ਨੂੰ ਲੈ ਕੇ ਲੋਕਾਂ ਵਿਖੇ ਦਹਿਸ਼ਤ ਛਾਈ ਹੋਈ ਹੈ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਨਗਰ ਨਿਗਮ ਵਿਭਾਗ ਤੇ ਕੌਂਸਲਰ ਦੀ ਘਟੀਆ ਕਾਰਗੁਜ਼ਾਰੀ ਤੇ ਲਾਪ੍ਰਵਾਹੀ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਟਰਾਂਸਪੋਰਟਰ ਦਰਬਾਗ ਸਿੰਘ, ਰਾਜੇਸ਼ ਕੁਮਾਰ, ਵਿਨੋਦ ਕੁਮਾਰ, ਰਜਤ ਗੋਇਲ, ਰਾਮ ਪਾਲ, ਤਿਲਕਰਾਜ ਆਦਿ ਨੇ ਕਿਹਾ ਕਾਫੀ ਸਮੇਂ ਤੋਂ ਸੀਵਰੇਜ ਬੰਦ ਰਹਿਣ ਕਾਰਨ ਗੰਦਗੀ ਦੇ ਢੇਰਾਂ ਕਾਰਨ ਚਾਰੇ ਪਾਸੇ ਨਰਕ ਭਰਿਆ ਮਾਹੌਲ ਬਣ ਗਿਆ ਹੈ। ਥਾਂ-ਥਾਂ ‘ਤੇ ਭਰੇ ਹੋਏ ਬਦਬੂ ਮਾਰਦੇ ਸੀਵਰੇਜ ਦੇ ਪਾਣੀ ਵਿਚ ਮੱਛਰ ਪੈਦਾ ਹੋ ਰਹੇ ਹਨ, ਜਿਸ ਕਾਰਨ ਕਈ ਲੋਕ ਬੀਮਾਰ ਹੋ ਗਏ ਹਨ। ਘਰਾਂ-ਦੁਕਾਨਾਂ ਅੰਦਰ ਅਤੇ ਅੱਗੇ ਪਾਣੀ ਘੁੰਮ ਰਿਹਾ ਹੈ, ਜਿਸ ਕਾਰਨ ਕੰਮਕਾਜ ਠੱਪ ਪਿਆ ਹੈ। ਰੇਲਵੇ ਗੋਦਾਮ, ਕਸਟਮ ਦਫਤਰ ਗੇਟ, ਰੇਲਵੇ ਲਾਈਨਾਂ ਮੰਦਰ ਵਾਲੇ ਪਾਸੇ ਰਸਤਾ ਬੰਦ ਹੈ, ਜਿਸ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਹਲਕਾ ਵਿਧਾਇਕ ਤੇ ਕੌਂਸਲਰ ਦਾ ਕਹਿਣਾ ਹੈ ਕਿ ਸਮੱਸਿਆ ਦਾ ਹੱਲ ਨਾ ਕਰਨਾ ਨਿਗਮ ਅਫਸਰਾਂ ਦੀ ਲਾਪ੍ਰਵਾਹੀ ਹੈ। ਉਧਰ ਨਿਗਮ ਅਫਸਰ ਨੇ ਮੌਕਾ ਦੇਖ ਕੇ ਕੰਮ ਕਰਨ ਦੀ ਗੱਲ ਕਹੀ ਹੈ।

Be the first to comment

Leave a Reply