ਨਡਾਲ ਨੇ ਕਿਹਾ, ”ਇਸ ਸੈਸ਼ਨ ‘ਚ ਹੁਣ ਮੈਂ ਨਹੀਂ ਖੇਡਾਂਗਾ

ਲੰਡਨ— ਦੁਨੀਆ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਇਕ ਰੋਮਾਂਚਕ ਮੁਕਾਬਲੇ ‘ਚ ਡੇਵਿਡ ਗੋਫਿਨ ਤੋਂ ਹਾਰਨ ਦੇ ਬਾਅਦ ਫਿੱਟਨੈਸ ਕਾਰਨਾਂ ਕਰਕੇ ਏ.ਟੀ.ਪੀ. ਫਾਈਨਲਸ ਤੋਂ ਨਾਂ ਵਾਪਸ ਲੈ ਲਿਆ। ਨਡਾਲ ਨੂੰ ਗੋਫਿਨ ਨੇ 7-6, 6-7, 6-4 ਨਾਲ ਹਰਾਇਆ।  ਨਡਾਲ ਜਦੋਂ ਇਸ ਟੂਰਨਾਮੈਂਟ ‘ਚ ਖੇਡਣ ਆਏ ਤਾਂ ਉਸੇ ਸਮੇਂ ਤੋਂ ਹੀ ਉਨ੍ਹਾਂ ਦੀ ਫਿੱਟਨੈਸ ‘ਤੇ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਸਨ। ਉਹ ਗੋਡੇ ਦੀ ਸੱਟ ਕਾਰਨ ਪੈਰਿਸ ਮਾਸਟਰਸ ਨਹੀਂ ਖੇਡੇ ਸਨ। ਨਡਾਲ ਨੇ ਕਿਹਾ, ”ਇਸ ਸੈਸ਼ਨ ‘ਚ ਹੁਣ ਮੈਂ ਨਹੀਂ ਖੇਡਾਂਗਾ। ਮੈਂ ਖੇਡਣ ਲਈ ਤਿਆਰ ਨਹੀਂ ਹਾਂ।

Be the first to comment

Leave a Reply