ਨਫਰਤ ਤਿਆਗੋ, ਵਾਤਾਵਰਣ ਬਚਾਓ, ਪ੍ਰੇਮ ਵਧਾ ਕੇ ਖੁਸ਼ੀਆਂ ਪਾਓ : ਐਸ.ਆਈ. ਰਾਵਿੰਦਰ ਕੌਰ

ਪਟਿਆਲਾ (ਕੁਲਦੀਪ ਸਿੰਘ): ਐਸ.ਐਸ.ਪੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਂਝ ਕੇਂਦਰ ਥਾਣਾ ਸਦਰ ਪਟਿਆਲਾ ਵਿਖੇ ਸਰਕਾਰੀ ਦੀਆਂ ਹਦਾਇਤਾਂ ਅਨੁਸਾਰ ਸਹੂਲਤਾਂ, ਮਦਦ ਅਤੇ ਝਗੜੇ ਨਿਪਟਾਉਣ ਸਬੰਧੀ ਸਮਝੌਤੇ ਕਰਵਾਏ ਜਾ ਰਹੇ ਹਨ। ਮਹੀਨਾਵਾਰ ਮੀਟਿੰਗ ਸਮੇਂ ਸਬ ਇੰਸਪੈਕਟਰ ਇੰਚਾਰਜ ਸਾਂਝ ਕੇਂਦਰ ਰਾਵਿੰਦਰ ਕੌਰ ਨੇ ਮੈਂਬਰਾਂ ਅਤੇ ਸਟਾਫ ਵੱਲੋਂ ਪਿਆਰ, ਹਮਦਰਦੀ ਅਤੇ ਸਿਆਣਪ ਨਾਲ ਝਗੜੇ ਨਿਪਟਾ ਕੇ ਲੋਕਾਂ ਦੇ ਟੁਟਦੇ ਪਰਿਵਾਰ ਜੋੜੇ
ਜਾ ਰਹੇ ਹਨ, ਜੋ ਬਹੁਤ ਪੁੰਨ ਦਾ ਕਾਰਜ ਹੈ। ਵਿਸ਼ਵ ਵਾਤਾਵਰਣ ਦਿਵਸ ਮੌਕੇ ਹਿਊਮੈਨ ਰਾਇਟਸ ਪ੍ਰੋਟੈਕਸ਼ਨ ਦੇ ਅੰਗਰੇਜ਼ ਸਿੰਘ ਵਿਰਕ ਅਤੇ ਜਗਤਾਰ ਸਿੰਘ ਜੱਗੀ ਵੱਲੋਂ ਕੇਂਦਰ ਵਿਖੇ ਇਕ ਛਾਂਦਾਰ ਪੌਦਾ ਲਗਾਇਆ। ਸੁਮਨ ਬੱਤਰਾ ਅਤੇ ਸਗਨਪਾਲ ਗਰੇਵਾਲ ਵੱਲੋਂ ਪੌਦਿਆਂ, ਦਰਖਤਾਂ, ਆਕਸੀਜਨ, ਲੱਕੜ ਤੇ ਹਰਿਆਵਲ ਦੀ ਮਹੱਤਤਾ ਦਸਦੇ ਹੋਏ ਸਮੂੰਹ ਮੈਂਬਰਾਂ ਤੇ ਕਰਮਚਾਰੀਆਂ ਨੇ ਆਪਣੇ ਜਨਮ ਦਿਵਸ ਮੌਕੇ ਅਤੇ ਹਰੇਕ ਖੁਸ਼ੀ ਵੇਲੇ ਪੌਦੇ ਲਗਾਉਣ ਦਾ ਪ੍ਰਣ ਕੀਤਾ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪੈਰਾ ਲੀਗਲ ਵਲੰਟੀਅਰ ਸ੍ਰੀ ਕਾਕਾ ਰਾਮ ਵਰਮਾ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ, ਅਧਿਕਾਰਾਂ, ਫਰਜਾਂ ਤੇ
ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ। ਸੈਂਟਰ ਦੇ ਕਰਮਚਾਰੀ ਲਲਿਤ ਸ਼ਰਮਾ, ਬਲਵਿੰਦਰ ਸਿੰਘ, ਦੀਦਾਰ ਸਿੰਘ ਦੌਣ ਕਲਾਂ, ਅੰਮ੍ਰਿਤ ਸ਼ਰਮਾ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਲਈ ਸਭ ਨੂੰ ਰਲ ਕੇ ਕਾਰਜ ਕਰਨੇ ਚਾਹੀਦੇ ਹਨ। ਇਸ ਮੌਕੇ ਕੁਲਦੀਪ ਸਿੰਘ ਸਰਪੰਚ, ਜਗਜੀਤ
ਸਿੰਘ, ਚਰਨਜੀਤ ਸਿੰਘ ਪੰਚ ਆਦਿ ਹਾਜ਼ਰ ਸਨ।

Be the first to comment

Leave a Reply