ਨਰਮਦਾ ਯਾਤਰਾ ‘ਤੇ ਨਿਕਲੇ ਦਿਗਵਿਜੈ, 6 ਮਹੀਨੇ ਤੱਕ ਨਹੀਂ ਕਰਨਗੇ ਟਵੀਟ

ਨਵੀਂ ਦਿੱਲੀ – ਸੋਸ਼ਲ ਮੀਡੀਆ ‘ਤੇ ਅਕਸਰ ਐਕਟਿਵ ਰਹਿਣ ਵਾਲੇ ਸੀਨੀਅਰ ਨੇਤਾ ਦਿਗਵਿਜੈ ਸਿੰਘ 6 ਮਹੀਨਿਆਂ ਲਈ ਕੋਈ ਟਵੀਟ ਨਹੀਂ ਕਰਨਗੇ। ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ‘ਨਮਾਮੀ ਦੇਵੀ ਨਰਮਦੇ ਸੇਵਾ ਯਾਤਰਾ’ ਦੇ ਬਾਅਦ ਦਿਗਵਿਜੈ ਸਿੰਘ ਨੇ ਸ਼ਨੀਵਾਰ ਤੋਂ 3,300 ਕਿਲੋਮੀਟਰ ਲੰਬੀ ਨਰਮਦਾ ਪਰਿਕ੍ਰਮਾ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਦੀ ਪਤਨੀ ਅਮ੍ਰਿਤਾ ਰਾਏ ਵੀ ਉਨ੍ਹਾਂ ਦੇ ਨਾਲ ਹੈ। ਇੱਥੇ ਯਾਤਰਾ ਮੱਧ ਪ੍ਰਦੇਸ਼ ਦੇ 110 ਅਤੇ ਗੁਜਰਾਤ ਦੇ 20 ਵਿਧਾਨਸਭਾ ਖੇਤਰਾਂ ਤੋਂ ਹੋ ਕੇ ਗੁਜ਼ਰੇਗੀ। ਪਰਿਕ੍ਰਮਾ ਸ਼ੁਰੂ ਹੋਣ ਤੋਂ ਪਹਿਲੇ ਦਿਗਵਿਜੈ ਨੇ ਕਿਹਾ ਕਿ ਉਹ ਯਾਤਰਾ ਧਾਰਮਿਕ ਅਤੇ ਰੂਹਾਨੀ ਹੈ, ਇਸ ਲਈ ਇਸ ਦੌਰਾਨ ਉਹ ਰਾਜਨੀਤੀ ‘ਤੇ ਗੱਲ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਟਵੀਟ ਨਹੀਂ ਸਿਰਫ ਰੀ-ਟਵੀਟ ਕਰਨਗੇ। ਰਾਜਨੀਤਿਕ ਗਲਿਆਰੇ ‘ਚ ਦਿਗਵਿਜੈ ਦੀ ਇਸ ਯਾਤਰਾ ਨੂੰ ਰਾਸ਼ਟਰੀ ਅਤੇ ਪ੍ਰਦੇਸ਼ ਪੱਧਰ ‘ਤੇ ਆਪਣਾ ਅਹੁਦਾ ਵੱਡਾ ਕਰਨ ਲਈ ਇਕ ‘ਮਾਸਟਰ ਸਟ੍ਰੋਕ’ ਦੇ ਰੂਪ ‘ਚ ਮੰਨਿਆ ਜਾ ਰਿਹਾ ਹੈ। ਦਿਗਵਿਜੈ ਨੇ ਸ਼ੁੱਕਰਵਾਰ ਨੂੰ ਨਰਸਿੰਘਪੁਰ ‘ਚ ਆਪਣੇ ਗੁਰੂ ਦੁਆਰਕਾ-ਸ਼ਾਰਦਾ ਪੀਠ ਦੇ ਸ਼ੰਕਰਾਚਾਰਿਆ ਸਵਾਰੀ ਸਵਰੂਪਾਨੰਦ ਸਰਸਵਤੀ ਦਾ ਆਸ਼ਰੀਵਾਦ ਹਾਸਲ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਆਪਣੇ ਗੁਰੂ ਦੀ ਪ੍ਰੇਰਨਾ ਅਤੇ ਆਸ਼ੀਰਵਾਰ ਤੋਂ ਉਹ ਇਹ ਪੈਦਲ ਯਾਤਰਾ ਕਰ ਰਹੇ ਹਨ। ਨਰਸਿੰਘਪੁਰ ਦੇ ਬਰਮਾਨ ਘਾਟ ਤੋਂ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਜੈ ਨਰਮਦੇ ਦੇ ਨਾਅਰੇ ਦੇ ਨਾਲ ਨਰਮਦਾ ਯਾਤਰਾ ਸ਼ੁਰੂ ਕੀਤੀ। ਦਿਗਵਿਜੈ ਸਮਰਥਕਾਂ ਮੁਤਾਬਕ ਆਪਣੀ ਯਾਤਰਾ ਦੌਰਾਨ ਉਹ ਇਹ ਜਾਇਜਾ ਲੈਣਗੇ ਕਿ ਪ੍ਰਦੇਸ਼ ਸਰਕਾਰ ਨੇ ਨਰਮਦਾ ਨਦੀ ਦੇ ਕਿਨਾਰਿਆਂ ‘ਤੇ ਕਰੋੜਾਂ ਰੁਪਏ ਖਰਚ ਕਰਕੇ ਕਿਸ ਤਰ੍ਹਾਂ ਪੌਦੇ ਲਗਾਏ ਹਨ।

Be the first to comment

Leave a Reply