ਨਰਿੰਦਰ ਮੋਦੀ ਨੇ ਤੇਜ਼ ਮੀਂਹ ‘ਚ ਹਜ਼ਾਰਾਂ ਯੋਗ ਪ੍ਰੇਮੀਆਂ ਨਾਲ ਯੋਗਾ ਕੀਤਾ

ਲਖਨਊ  – ਅੱਜ ਭਾਰਤ ਸਮੇਤ ਦੁਨੀਆ ਭਰ ‘ਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਤੀਸਰੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧੀ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਜ਼ ਮੀਂਹ ‘ਚ ਹਜ਼ਾਰਾਂ ਯੋਗ ਪ੍ਰੇਮੀਆਂ ਨਾਲ ਯੋਗਾ ਕੀਤਾ। ਇਹ ਪ੍ਰੋਗਰਾਮ ਰਮਾਬਾਈ ਅੰਬੇਡਕਰ ਮੈਦਾਨ ‘ਚ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਪ੍ਰੋਗਰਾਮ ‘ਚ ਹਾਜ਼ਰ ਲੋਕਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਸਿਹਤਮੰਦ ਮੰਨ ਤੋਂ ਬਾਅਦ ਜਿਓਣ ਦੀ ਕਲਾ ਯੋਗ ਤੋਂ ਹੀ ਸਿੱਖਣ ਨੂੰ ਮਿਲਦੀ ਹੈ। ਯੋਗ ਲਗਾਤਾਰ ਦੁਨੀਆ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ।

Be the first to comment

Leave a Reply