ਨਵਜੋਤ ਸਿੱਧੂ ਦੀ ਸਜ਼ਾ ਹੋਈ ਰੱਦ , ਸੁਪਰੀਮ ਕੋਰਟ ਨੇ ਦੀ ਅਪੀਲ ਕੀਤੀ ਪ੍ਰਵਾਨ , ਗੈਰ-ਇਰਾਦਾ ਕਤਲ ਦੇ ਦੋਸ਼ ਤੋਂ ਬਰੀ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਨਾਜੋਤ ਸਿੱਧੂ ਨੂੰ ਰਾਹਤ ਦਿੰਦੇ ਹੋਏ ਉਸਦੀ ਤਿੰਨ ਸਾਲ ਦੀ ਸਜ਼ਾ ਰੱਦ ਕਰ ਦਿੱਤੀ ਗਈ ਹੈ ਅਤੇ ਗੈਰ-ਇਰਾਦਾ ਕਤਲ ਦੇ ਦੋਸ਼ ਤੋਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ । ਅਦਾਲਤ ਨੇ ਨਵਜੋਤ ਨੂੰ ਮਾਮੂਲੀ ਮਾਰਕੁੱਟ ਦਾ ਦੋਸ਼ੀ ਪਾਇਆ ਗਿਆ ਅਤੇ ਸਿਰਫ਼ 1000 ਰੁਪੇ ਦਾ ਜੁਰਮਾਨਾ ਲਾਇਆ ਗਿਆ ਹੈ । ਜਸਟਿਸ ਜੇ। ਚੇਲਮੇਸ਼ਵਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਨੇ 18 ਅਪ੍ਰੈਲ ਨੂੰ ਮਾਮਲੇ ਵਿਚ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਸਿੱਧੂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 1988 ਦੇ ਗੈਰ-ਇਰਾਦਤਨ ਕਤਲ ਕੇਸ ਵਿਚ 2007 ਵਿਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਿੱਧੂ ਤੋਂ ਇਲਾਵਾ ਉਨ੍ਹਾਂ ਦੇ ਸਹਿਦੋਸ਼ੀ ਰੁਪਿੰਦਰ ਸਿੰਘ ਸੰਧੂ ਨੇ ਵੀ ਅਪੀਲ ਦਾਇਰ ਕੀਤੀ ਹੋਈ ਹੈ। ਉਸ ਨੂੰ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ।
ਘਟਨਾ ਦਾ ਵੇਰਵਾ ਇਸ ਪ੍ਰਕਾਰ ਹੈ ਕਿ 27 ਦਸੰਬਰ 1988 ਨੂੰ ਕੈਬਨਿਟ ਮੰਤਰੀ ਸਿੱਧੂ ਦੀ ਕਾਰ ਪਾਰਕਿੰਗ ਨੂੰ ਲੈ ਕੇ ਪਟਿਆਲਾ ‘ਚ ਇਕ ਬਹਿਸ ਬਾਜ਼ੀ ਹੋ ਗਈ ਸੀ। ਇਹ ਬਹਿਸ ਗੁਰਨਾਮ ਸਿੰਘ ਨਾਮੀ ਵਿਅਕਤੀ ਨਾਲ ਹੋਈ ਸੀ ਜੋ ਕਿ ਬਾਅਦ ‘ਚ ਮਾਮਲਾ ਗਰਮਾਉਣ ‘ਤੇ ਹੱਥੋਪਾਈ ‘ਚ ਤਬਦੀਲ ਹੋ ਗਈ ਸੀ।
ਜਿਸ ਸਮੇਂ ਇਹ ਘਟਨਾ ਵਾਪਰੀ , ਮ੍ਰਿਤਕ ਗੁਰਨਾਮ ਸਿੰਘ ਦੇ ਨਾਲ ਉਸਦਾ ਭਾਣਜਾ ਮੌਕੇ ‘ਤੇ ਮੌਜੂਦ ਸੀ।ਭਾਣਜੇ ਦੇ ਅਨੁਸਾਰ, ਨਵਜੋਤ ਸਿੰਘ ਸਿੱਧੂ ਨੇ ਗੁਰਮਾਨ ਸਿੰਘ ਨੂੰ ਮੁੱਕਾ ਮਾਰਿਆ ਅਤੇ ਮੁੱਕੇ ਦੀ ਮਾਰ ਨਾ ਸਹਾਰਦੇ ਹੋਏ ਗੁਰਨਾਮ ਸਿੰਘ ਸੜਕ ‘ਤੇ ਜਾ ਡਿੱਗਿਆ ਸੀ।
ਇਹ ਤਕਰੀਬਨ ਮਾਮਲਾ 30 ਸਾਲ ਪੁਰਾਣਾ ਹੈ। ਇਸ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਨੂੰ ਹੇਠਲੀ ਅਦਾਲਤ ਨੇ 1999 ‘ਚ ਦੋਸ਼ ਮੁਕਤ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਸਿੱਧੂ ‘ਤੇ ਖ਼ਤਰੇ ਦੀ ਤਲਵਾਰ ਉਸ ਸਮੇਂ ਆ ਲਟਕੀ ਸੀ ਜਦੋਂ ਹਾਈਕੋਰਟ ਨੇ ਸਿੱਧੂ ਨੂੰ 2006 ‘ਚ ਗ਼ੈਰ-ਇਰਾਦਤਨ ਕਤਲ ਦਾ ਦੋਸ਼ੀ ਮੰਨ ਕੇ ਤਿੰਨ ਸਾਲ ਕੈਦ ਦੀ ਸਜ਼ਾ ਅਤੇ ਇਕ ਲੱਖ ਰੁਪੇ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਸੀ।ਇਹ ਫੈਸਲਾ ਦੇਣ ਵੇਲੇ ਜਸਟਿਸ ਮਹਿਤਾਬ ਸਿੰਘ ਗਿੱਲ ਜੱਜ ਸਨ ਅਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਰਕਾਰ ਸੀ ।