ਨਵਾਜ਼ੂਦੀਨ ਸਿੱਦੀਕੀ ਉੱਪਰ ਪਤਨੀ ਦੀ ਜਾਸੂਸੀ ਕਰਾਉਣ ਦੇ ਇਲਜ਼ਾਮ ਲੱਗੇ

ਮੁੰਬਈ: ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਉਸ ਦੇ ਹੱਕ ਵਿੱਚ ਡਟੀ ਹੈ। ਨਵਾਜ਼ੂਦੀਨ ਦੀ ਪਤਨੀ ਆਲੀਆ ਸਿੱਦੀਕੀ ਨੇ ਕਿਹਾ ਹੈ ਕਿ ਜਾਸੂਸੀ ਕਰਾਉਣ ਦੇ ਦੋਸ਼ ਬਿੱਲਕੁਲ ਝੂਠੇ ਹਨ। ਆਲੀਆ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਨ੍ਹਾਂ ਇਲਜ਼ਾਮਾਂ ‘ਤੇ ਹੈਰਾਨੀ ਪ੍ਰਗਟਾਈ ਹੈ। ਨਵਾਜ਼ੂਦੀਨ ਸਿੱਦੀਕੀ ਉੱਪਰ ਪਤਨੀ ਦੀ ਜਾਸੂਸੀ ਕਰਾਉਣ ਦੇ ਇਲਜ਼ਾਮ ਲੱਗੇ ਸੀ। ਨਵਾਜ਼ੂਦੀਨ ਨੇ ਵੀ ਪਤਨੀ ਦੀ ਜਾਸੂਸੀ ਕਰਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਨਵਾਜ਼ੂਦੀਨ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਿਹਾ ਕਿ ਪਿਛਲੀ ਰਾਤ ਉਹ ਆਪਣੀ ਧੀ ਨੂੰ ਸਕੂਲ ਦੇ ਪ੍ਰਾਜੈਕਟ ’ਚ ਮਦਦ ਕਰਦਾ ਰਿਹਾ ਤੇ ਸਵੇਰੇ ਜਦੋਂ ਉਸ ਦੇ ਸਕੂਲ ਗਿਆ ਤਾਂ ਮੀਡੀਆ ਨੇ ਉਸ ਨੂੰ ਕੁਝ ਬੇਕਾਰ ਜਿਹੇ ਦੋਸ਼ਾਂ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਪਤਨੀ ਦੀ ਜਾਸੂਸੀ ਕਰਾਉਣ ਦੇ ਦੋਸ਼ਾਂ ’ਚ ਨਵਾਜ਼ੂਦੀਨ ਦਾ ਨਾਮ ਉਸ ਸਮੇਂ ਸਾਹਮਣੇ ਆਇਆ ਜਦੋਂ ਥਾਣੇ ਪੁਲੀਸ ਦੀ ਅਪਰਾਧ ਸ਼ਾਖਾ ਨੇ 11 ਵਿਅਕਤੀਆਂ ਨੂੰ ਫੜਿਆ ਜਿਨ੍ਹਾਂ ’ਚੋਂ ਜ਼ਿਆਦਾਤਰ ਪ੍ਰਾਈਵੇਟ ਜਾਸੂਸ ਸਨ ਤੇ ਉਨ੍ਹਾਂ ਦਾ ਨਾਮ ਕਾਲ ਡਿਟੇਲ ਰਿਕਾਰਡ (ਸੀਡੀਆਰ) ਘੁਟਾਲੇ ’ਚ ਸਾਹਮਣੇ ਆਇਆ ਸੀ।