ਨਵਾਜ਼ੂਦੀਨ ਸਿੱਦੀਕੀ ਫਿਲਮ ‘ਜੀਨੀਅਸ’ ਵਿੱਚ ਨੈਗੇਟਿਵ ਰੋਲ ਅਦਾ ਕਰਨਗੇ

ਮੁੰਬਈ — ਬਾਲੀਵੁੱਡ ਵਿੱਚ ਨੈਗੇਟਿਵ ਕਿਰਦਾਰਾਂ ਦੀ ਕਦੇ ਘਾਟ ਨਹੀਂ ਰਹੀ। ਇਸੇ ਕਰਕੇ ਅਮਰੀਸ਼ ਪੁਰੀ, ਪਰੇਸ਼ ਰਾਵਲ, ਡੈਨੀ ਵਰਗੇ ਕਲਾਕਾਰਾਂ ਨੂੰ ਪਛਾਣ ਮਿਲੀ। ਹੁਣ ਇਸੇ ਲੜੀ ਵਿੱਚ ਨਵਾਜ਼ੂਦੀਨ ਸਿੱਦੀਕੀ ਦਾ ਨਾਂ ਵੀ ਸ਼ੁਮਾਰ ਹੋਣ ਜਾ ਰਿਹਾ ਹੈ। ਉਹ ਫਿਲਮ ‘ਜੀਨੀਅਸ’ ਵਿੱਚ ਨੈਗੇਟਿਵ ਰੋਲ ਅਦਾ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ‘ਗੈਂਗਸ ਆਫ ਵਾਸੇਪੁਰ’, ‘ਬਦਲਾਪੁਰ’, ‘ਰਮਨ ਰਾਵ’ ਤੇ ਕਿੱਕ ਵਰਗੀਆਂ ਫਿਲਮਾਂ ਵਿੱਚ ਨੈਗੇਟਿਵ ਰੋਲ ਕੀਤਾ ਹੈ।ਮੀਡੀਆ ਰਿਪੋਰਟਸ ਮੁਤਾਬਕ ਫਿਲਮ ‘ਜੀਨੀਅਸ’ ਵਿੱਚ ਉਹ ਇੱਕ ਕਰੂਰ ਖਲਨਾਇਕ ਦਾ ਰੋਲ ਅਦਾ ਕਰ ਰਹੇ ਹਨ ਜਦਕਿ ਡਾਇਰੈਕਟਰ ਅਨਿਲ ਸ਼ਰਮਾ ਦੇ ਬੇਟੇ ਉਤਕਰਸ਼ ਸ਼ਰਮਾ ਇਸ ਵਿੱਚ ਲੀਡ ਰੋਲ ਵਿੱਚ ਹਨ। ਜ਼ਿਕਰਯੋਗ ਹੈ ਕਿ ਨਵਾਜ ਫਿਲਮ ‘ਮਾਂਝੀ ਦ ਮਾਉਂਟੇਨ ਮੈਨ’ ਵਿੱਚ ਲੀਡ ਰੋਲ ਪਲੇਅ ਕਰ ਚੁੱਕੇ ਹਨ। ਸਾਲ 2001 ਵਿੱਚ ਰਿਲੀਜ਼ ਹੋਈ ਫਿਲਮ ‘ਗਦਰ, ਇੱਕ ਪ੍ਰੇਮ ਕਥਾ’ ਵਿੱਚ ਅਮੀਸ਼ਾ ਪਟੇਲ ਤੇ ਸਨੀ ਦਿਓਲ ਦੇ ਬੇਟੇ ਦਾ ਕਿਰਦਾਰ ਉਤਕਰਸ਼ ਨੇ ਅਦਾ ਕੀਤਾ ਸੀ। ਇਹ ਫਿਲਮ ਬਲਾਕ ਬਸਟਰ ਹਿੱਟ ਸੀ।

Be the first to comment

Leave a Reply