ਨਵੇਦਾ ਪੈਰੋਲ ਬੋਰਡ ਨੇ 9 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ ਕਰਨ ਦੇ ਹੁਕਮ ਦਿੱਤੇ

ਵਾਸ਼ਿੰਗਟਨ: ਮਸ਼ਹੂਰ ਸਾਬਕਾ ਫੁੱਟਬਾਲ ਖਿਡਾਰੀ ਅਤੇ ਅਦਾਕਾਰ ਓ.ਜੇ. ਸਿੰਪਸਨ ਨੂੰ ਅੱਜ ਨਵੇਦਾ ਪੈਰੋਲ ਬੋਰਡ ਨੇ 9 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਹਨ।ਸਿੰਪਸਨ ‘ਤੇ 2007 ‘ਚ ਮਾਰੂ ਹਥਿਆਰਾਂ ਨਾਲ ਇਕ ਹੋਟਲ ‘ਚ ਲੁੱਟ-ਖੋਹ ਕਰਨ ਅਤੇ ਗੋਲੀ ਚਲਾਉਣ ਸਣੇ 13 ਦੋਸ਼ ਲੱਗੇ ਸਨ। ਜਿਨ੍ਹਾਂ ਲਈ ਉਸ ਨੂੰ ਘੱਟੋਂ-ਘੱਟ 9 ਤੋਂ 33 ਸਾਲ ਤੱਕ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ,ਜਿਸ ਕਾਰਨ ਅਕਤੂਬਰ ‘ਚ 9 ਸਾਲਾਂ ਬਾਅਦ ਪੈਰੋਲ ਲਈ ਅਪੀਲ ਕਰਨ ਲਈ ਯੋਗ ਹੋ ਗਿਆ ਸੀ।ਪੈਰੋਲ ਲਈ ਉਸ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਨਵੇਦਾ ਬੋਰਡ ਆਫ ਪੈਰੋਲ ਕਮਿਸ਼ਨਰਜ਼ ਨੇ ਉਸ ਦੀ ਰਿਹਾਈ ਦੇ ਹੁਕਮ ਦਿੱਤੇ। ਇਹ ਹੁਕਮ ਸਿੰਪਸਨ ਦੀ ਉਮਰ (70) ਅਤੇ ਇਕ ਚੰਗੇ ਆਚਰਣ ਵਾਲੇ ਕੈਦੀ ਦੇ ਆਧਾਰ ‘ਤੇ ਦਿੱਤੇ ਗਏ।

Be the first to comment

Leave a Reply