ਨਵ ਜਨਮੇ ਕਾਕਾ ਗੁਰਨਿਹਾਲ ਸਿੰਘ ਹਮਦਰਦ ਦੇ ਜਨਮ ਦੀ ਖੁਸ਼ੀ ਵਿੱਚ ਪਾਰਮਾ ਵਿਖੇ ਪਰਿਵਾਰ ਵੱਲੋਂ ਕਰਵਾਏ ਜਾ ਰਹੇ ਮਹਾਨ ਧਾਰਮਿਕ ਸਮਾਗਮ ਵਿੱਚ ਪਹੁੰਚ ਰਿਹਾ ਪੰਥ ਦਾ ਵਿਦਵਾਨ ਢਾਡੀ ਜਥਾ।

ਇਟਲੀ ਪਾਰਮਾ – ਯੁੱਗੋ ਯੁੱਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਦੀ ਅਪਾਰ ਬਖਸ਼ਿਸ਼ ਸਦਕਾ ਮੀਡੀਆ ਪੰਜਾਬ ਦੇ ਪੱਤਰਕਾਰ ਭਾਈ ਸਾਧੂ ਸਿੰਘ ਹਮਦਰਦ ਪਰਿਵਾਰ ਨੂੰ ਸਤਿਗੁਰਾਂ ਦੇ ਅਨਮੋਲ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰਾਂ ਦੇ ਕੋਟਾਨ ਕੋਟ ਸ਼ੁਕਰਾਨੇ ਲਈ ਹਮਦਰਦ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਮਹਾਨ ਧਾਰਮਿਕ ਸਮਾਗਮ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਥ ਦੇ ਪ੍ਰਚਾਰਕ ਜਥਿਆਂ ਵਿੱਚੋਂ ਭਾਈ ਸਤਿਨਾਮ ਸਿੰਘ ਸਰਹਾਲੀ, ਭਾਈ ਕੁਲਵੰਤ ਸਿੰਘ ਅਤੇ ਢਾਡੀ ਭਾਈ ਮਨਦੀਪ ਸਿੰਘ ਹੀਰਾਂ ਵਾਲਿਆਂ ਦਾ ਜਥਾ ਸਤਿਕਾਰ ਯੋਗ ਸੰਗਤਾਂ ਨੂੰ ਗੁਰੂ ਚਰਣਾਂ ਨਾਲ ਜੋੜਣ ਦਾ ਵੱਡਮੁੱਲਾ ਯਤਨ ਕਰੇਗਾ। ਇਸ ਮੌਕੇ ਹਮਦਰਦ ਪਰਿਵਾਰ ਵੱਲੋਂ ਇਟਲੀ ਗੁਰਦੁਆਰਿਆਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ ਅਤੇ ਮਾਣ ਯੋਗ ਹਸਤੀਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਅਪਣੇ ਕੀਮਤੀ ਰਿੰਝੇਵਿਆਂ ਨੂੰ ਤਿਆਗਦੇ ਹੋਏ ਨਵ ਜਨਮੇ ਬੱਚੇ ਕਾਕਾ ਗੁਰਨਿਹਾਲ ਸਿੰਘ ਹਮਦਰਦ ਨੂੰ ਨਿੱਘਾ ਆਸ਼ੀਰਵਾਦ ਦੇਣ ਲਈ ਮਿਤੀ 17 ਸਤੰਬਰ ਦਿਨ ਐਤਵਾਰ ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਸਮੇਤ ਪਰਿਵਾਰਾਂ ਦੇ ਪਹੁੰਚਣ ਦੀ ਕ੍ਰਿਪਾਲਤਾ ਕਰਣੀ। ਇਸ ਮੌਕੇ ਪਹੁੰਚੀਆਂ ਹੋਈਆਂ ਮਾਣ ਯੋਗ ਹਸਤੀਆਂ ਦਾ ਪਰਿਵਾਰ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਜਾ ਰਿਹਾ ਹੈ। ਅਪਣੀਆਂ ਨੇਕ ਕਮਾਈਆਂ ਵਿੱਚੋਂ ਦਸਵੰਦ ਕੱਢਦੇ ਹੋਏ ਹਮਦਰਦ ਪਰਿਵਾਰ ਵੱਲੋਂ ਗੁਰੂ ਕਿ ਲੰਗਰ ਅਤੁੱਟ ਵਰਤਾਏ ਜਾਣਗੇ। ਆਪ ਜੀ ਨੂੰ ਉਡੀਕਾਂਗੇ ਤਲੀਆਂ ਤੇ ਮੋਹ ਦੀਆਂ ਮੋਮ ਬੱਤੀਆਂ ਬਾਲਕੇ।

Be the first to comment

Leave a Reply