ਨਸ਼ਾ ਸਮੱਗਲਿੰਗ ਦੇ ਮਾਮਲੇ ‘ਚ 11 ਸਾਲ ਦੀ ਸਜ਼ਾ ਪੂਰੀ ਕਰਨ ਵਾਲੀ ਫਾਤਿਮਾ ਦੀ ਬੇਟੀ ਹਿਨਾ ਅੱਜ ਪਹਿਲੀ ਵਾਰ ਦੇਖੇਗੀ ਆਪਣੇ ਪਿਤਾ ਫੈਜ਼ ਉਲ ਰਹਿਮਾਨ ਦੀ ਸੂਰਤ

ਜਲੰਧਰ— ਨਸ਼ਾ ਸਮੱਗਲਿੰਗ ਦੇ ਮਾਮਲੇ ‘ਚ 11 ਸਾਲ ਦੀ ਸਜ਼ਾ ਪੂਰੀ ਕਰਨ ਵਾਲੀ ਪਾਕਿਸਤਾਨ ਦੀ ਮਹਿਲਾ ਫਾਤਿਮਾ ਦੀ ਬੇਟੀ ਹਿਨਾ ਆਪਣੇ ਜਨਮ ਦਿਨ ਦੇ ਬਾਅਦ ਅੱਜ ਪਹਿਲੀ ਵਾਰ ਆਪਣੇ ਪਿਤਾ ਫੈਜ਼ ਉਲ ਰਹਿਮਾਨ ਦੀ ਸੂਰਤ ਦੇਖੇਗੀ। ਹਿਨਾ ਦੀ ਮਾਂ ਫਾਤਿਮਾ ਅਤੇ ਮਾਸੀ ਮੁਮਤਾਜ ਕਰੀਬ 11 ਸਾਲ ਪਹਿਲਾਂ ਭਾਰਤ ਆਈਆਂ ਸਨ ਅਤੇ ਇਸ ਦੌਰਾਨ ਹਿਨਾ ਦੀ ਨਾਨੀ ਰਾਸ਼ਿਦਾ ਬੀਬੀ ਵੀ ਇਨ੍ਹਾਂ ਦੇ ਨਾਲ ਸੀ ਪਰ ਇਨ੍ਹਾਂ ਤਿੰਨਾਂ ਨੂੰ ਨਸ਼ਾ ਸਮੱਗਲਿੰਗ ਦੇ ਮਾਮਲੇ ‘ਚ ਅਟਾਰੀ ਸਰਹੱਦ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਸਮੇਂ ਇਨ੍ਹਾਂ ਤਿੰਨਾਂ ਦੀ ਗ੍ਰਿਫਤਾਰੀ ਹੋਈ ਉਸ ਸਮੇਂ ਫਾਤਿਮਾ ਗਰਭਵਤੀ ਸੀ ਅਤੇ ਲੁਧਿਆਣਾ ਦੀ ਜੇਲ ‘ਚ ਹੀ ਫਾਤਿਮਾ ਨੇ ਹਿਨਾ ਨੂੰ ਜਨਮ  ਦਿੱਤਾ। ਇਸ ਪੂਰੇ ਪਰਿਵਾਰ ਦੀ ਰਿਹਾਈ ਤੋਂ ਪਹਿਲਾਂ ਜਗ ਬਾਣੀ ਦੇ ਪੱਤਰਕਾਰ ਰਿਮਾਂਸ਼ੂ ਗਾਬਾ ਨੇ ਹਿਨਾ ਅਤੇ ਉਸਦੀ ਮਾਂ ਫਾਤਿਮਾ ਅਤੇ ਮਾਸੀ ਮੁਮਤਾਜ  ਨਾਲ ਗੱਲਬਾਤ ਕੀਤੀ।
ਪਾਪਾ ਉਡੀਕ ਕਰ ਰਹੇ ਹਨ, ਜੀਜੂ ਨੇ ਫੋਨ, ਘੜੀ ਅਤੇ ਫਰਾਕ ਖਰੀਦ ਕੇ ਰੱਖੀ ਹੈ

Be the first to comment

Leave a Reply