ਨਸ਼ਿਆਂ ਕਰਕੇ ਹਾਦਸੇ ਬਿਮਾਰੀਆਂ, ਅਪਰਾਧ ਵਧ ਰਹੇ ਹਨ : ਪਰਮਿੰਦਰ ਮਨਚੰਦਾ

ਪਟਿਆਲਾ- ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਗਤੀਵਿਧੀਆਂ ਰਾਹੀਂ ਪੰਜਾਬ ਅੰਦਰ ਨਸ਼ਿਆਂ ਦੀ ਵਿਕਰੀ ਅਤੇ ਵਰਤੋਂ ਤੇਜੀ ਨਾਲ ਘੱਟ ਰਹੀ ਹੈ
ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਨਸ਼ਾ ਮੁਕਤੀ ਰਾਜ ਬਣੇਗਾ। ਇਹ ਵਿਚਾਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਡਾਇਰੈਕਟਰ ਰੈਡ ਕਰਾਸ ਨਸ਼ਾ ਮੁਕਤੀ ਸਾਕੇਤ ਹਸਪਤਾਲ ਨੇ ਗਰੀਨ ਵੈਲ ਹਾਈ ਸਕੂਲ ਰਾਘੋ ਮਾਜਰਾ ਵਿਖੇ ਨਸ਼ਿਆਂ ਅਤੇ ਸੜਕ ਹਾਦਸਿਆਂ ਦੀ ਜਾਗ੍ਰਿਤੀ ਰੈਲੀ ਨੂੰ ਤੋਰਦੇ ਹੋਏ ਪ੍ਰਗਟ ਕੀਤੇ। ਸ੍ਰੀਮਤੀ ਅਮਰਜੀਤ ਕੌਰ ਅਤੇ ਪਰਵਿੰਦਰ ਵਰਮਾ ਕਾਉਂਸਲਰਜ਼ ਨੇ ਦੱਸਿਆ ਕਿ ਜਿਹੜੇ ਘਰਾਂ ਅੰਦਰ ਪਰਿਵਾਰਕ ਮੈਂਬਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਹਨ, ਉਸ ਦੇ ਬੱਚੇ ਅਤੇ ਨੌਜਵਾਨ ਵੀ ਉਹ ਹੀ ਨਸ਼ਾ ਸ਼ੁਰੂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਾਕੇਤ ਹਸਪਤਾਲ ਬਡੂੰਗਰ ਨੇੜੇ ਖਾਲਸਾ ਕਾਲਜ ਵਿਖੇ ਨਸ਼ਾ ਕਰਦੇ ਲੋਕਾਂ, ਨੌਜਵਾਨਾਂ ਦਾ ਮੁਫਤ ਇਲਾਜ ਮਾਹਰ ਡਾਕਟਰਜ਼ ਤੇ ਸਟਾਫ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ  ਹੈ। ਸ੍ਰੀ ਕਾਕਾ ਰਾਮ ਵਰਮਾ ਟਰੈਫਿਕ ਮਾਰਸ਼ਲ ਨੇ ਕਿਹਾ ਕਿ ਨਸ਼ਾ ਕਰਕੇ ਵਹੀਕਲ ਚਲਾਉਣ ਵਾਲੇ ਆਪਣੀ ਅਤੇ ਦੂਸਰਿਆਂ ਦੀ ਜਾਨ ਤੇ ਪਰਿਵਾਰਕ ਖੁਸ਼ੀਆਂ ਦੀ ਤਬਾਹੀ ਕਰਦੇ ਹਨ। ਇਸ ਮੌਕੇ ਪ੍ਰਿੰਸੀਪਲ ਮਿਸਜ਼ ਮੰਜੂ ਨੇ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਵੱਲੋਂ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਸਮੇਂ-ਸਮੇਂ ਸਿਹਤ, ਸੇਫਟੀ ਫਸਟ ਏਡ, ਨਸ਼ਿਆਂ, ਰੋਡ ਸੇਫਟੀ, ਫਾਇਰ ਸੇਫਟੀ ਅਤੇ ਸਖਤ ਮਿਹਨਤ ਸਬੰਧੀ ਵਿਸ਼ਾ ਮਾਹਰਾਂ ਤੋਂ ਅਤੇ ਸ੍ਰੀ ਕਾਕਾ ਰਾਮ ਵਰਮਾ,ਸਕੂਲ ਮੈਨੇਜ਼ਮੈਂਟ ਕਮੇਟੀ ਮੈਂਬਰਾਂ ਵੱਲੋਂ ਲਗਾਤਾਰ ਮਦਦ ਲਈ ਜਾ ਰਹੀ ਹੈ।