ਨਸ਼ੇ ‘ਚ ਟੱਲੀ ਪੁਲਸ ਵਾਲੇ ਨੇ ਲੜਕੀ ਨਾਲ ਕੀਤੀ ਛੇੜਛਾੜ

ਹਿਸਾਰ — ਜਨਤਾ ਦੀ ਸੁਰੱਖਿਆ ਦਾ ਸਾਰਾ ਜ਼ਿੰਮਾ ਪੁਲਸ ਦੇ ਹੱਥ ਹੁੰਦਾ ਹੈ ਪਰ ਜੇਕਰ ਪੁਲਸ ਹੀ ਜਨਤਾ ਨਾਲ ਭੱਦਾ ਵਿਵਹਾਰ ਕਰਨ ਲੱਗੇ ਤਾਂ ਨਿਆਂ ਦੀ ਉਮੀਦ ਕਿਸ ਤੋਂ ਕੀਤੀ ਜਾ ਸਕਦੀ ਹੈ। ਇਸੇ ਕਥਨ ਨੂੰ ਸੱਚ ਕਰਦਾ ਇਕ ਮਾਮਲਾ ਹਰਿਆਣੇ ਦੇ ਹਿਸਾਰ ‘ਚ ਸਾਹਮਣੇ ਆਇਆ ਹੈ, ਜਿਥੇ ਨਸ਼ੇ ‘ਚ ਟੱਲੀ ਪੁਲਸ ਵਾਲੇ ਨੇ ਇਕ ਲੜਕੀ ਨਾਲ ਛੇੜਛਾੜ ਕੀਤੀ। ਇਸ ਤੋਂ ਬਾਅਦ ਫਿਰ ਮੌਕੇ ‘ਤੇ ਮੌਜੂਦ ਲੋਕਾਂ ਨੇ ਅਤੇ ਔਰਤਾਂ ਨੇ ਪੁਲਸ ਵਾਲੇ ਦੀ ਛਿੱਤਰ ਪਰੇਡ ਕਰ ਦਿੱਤੀ। ਇੰਨਾ ਹੀ ਨਹੀਂ ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਸ ਵਾਲੇ ਦੀਆਂ ਕਰਤੂਤਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਨਸ਼ੇ ‘ਚ ਧੁੱਤ ਵਿਅਕਤੀ ਹਿਸਾਰ ਪੁਲਸ ਦਾ ਜਵਾਨ ਹੈ। ਇਹ ਗੱਲ ਵੱਡੇ ਅਧਿਕਾਰੀਆਂ ਤੱਕ ਪੁੱਜੀ ਤਾਂ ਹਿਸਾਰ ਪੁਲਸ ਨੇ ਲੜਕੀ ਨਾਲ ਭੱਦਾ ਵਿਵਹਾਰ ਕਰਨ ਵਾਲੇ ਸ਼ਰਾਬੀ ਪੁਲਸ ਕਰਮਚਾਰੀ ਨੂੰ ਲਾਈਨ ਹਾਜ਼ਰ ਕੀਤਾ। ਵਾਇਰਲ ਹੋ ਰਿਹਾ ਵੀਡੀਓ ਹਰਿਆਣੇ ਦੇ ਹਿਸਾਰ ਦਾ ਹੈ। ਜਾਣਕਾਰੀ ਅਨੁਸਾਰ ਹਿਸਾਰ ਦੇ ਰਾਏਪੁਰ ਰੋਡ ‘ਤੇ ਨਸ਼ੇ ‘ਚ ਧੁੱਤ ਪੁਲਸ ਵਾਲਾ ਆਉਣ-ਜਾਣ ਵਾਲੇ ਲੋਕਾਂ ਨਾਲ ਭੱਦਾ ਵਿਵਹਾਰ ਕਰ ਰਿਹਾ ਸੀ। ਪੁਲਸ ਵਾਲੇ ਦਾ ਨਾਮ ਯੋਗੇਸ਼ ਦੱਸਿਆ ਜਾ ਰਿਹਾ ਹੈ। ਉਹ ਐਕਸਾਈਜ਼ ਸਪੈਸ਼ਲ ਟੀਮ ‘ਚ ਏ.ਐੱਚ.ਸੀ. ਦੀ ਪੋਸਟ ‘ਤੇ ਤਾਇਨਾਤ ਹੈ। ਇਸ ਹਰਕਤ ਲਈ ਉਸਨੂੰ ਲਾਈਨ ਹਾਜ਼ਿਰ ਕੀਤਾ ਜਾ ਚੁੱਕਾ ਹੈ ਅਤੇ ਉਸਦੀ ਡਿਪਾਰਟਮੈਂਟ ਇੰਕੁਆਰੀ ਵੀ ਸ਼ੁਰੂ ਹੋ ਚੁੱਕੀ ਹੈ।

Be the first to comment

Leave a Reply