ਨਸ਼ੇ ਦੇ ਖਾਤਮੇ ਲਈ ਪੰਜਾਬ ਭਰ ਵਿਚ ਦੌੜੇ ਭਾਜਪਾਈ

ਚੰਡੀਗੜ੍ਹ : ਪੰਜਾਬ ‘ਚੋਂ ਨਸ਼ੇ ਦਾ ਖਾਤਮਾ ਕਰਨ ਦਾ ਸੰਕਲਪ ਲੈਂਦਿਆਂ ਅੱਜ ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਹਾੜੇ ‘ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸੂਬੇ ਦੇ 28 ਸ਼ਹਿਰਾਂ ਵਿਚ ‘ਨਸ਼ਾ ਵਿਰੋਧੀ ਦੌੜ’ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਨਸ਼ਾ ਵਿਰੋਧੀ ਦੌੜਾਂ ਵਿਚ ਜਿੱਥੇ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਨਸ਼ਾ ਵਿਰੋਧੀ ਨਾਰੇ ਲਗਾਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲਿਆ, ਉਥੇ ਹੀ ਸਮਾਜ ਦੇ ਸਾਰੇ ਵਰਗਾਂ ਨੇ ਇਨ੍ਹਾਂ ਦੌੜਾਂ ਵਿਚ ਸ਼ਾਮਲ ਹੋਕੇ ਆਪਣੀ ਨਸ਼ਾ ਖਤਮ ਕਰਨ ਦੇ ਪ੍ਰਤਿਬੱਧਤਾ ਦਿਖਾਈ।ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਨਸ਼ਾ ਵਿਰੋਧੀ ਦੌੜ ਵਿਚ ਹਿੱਸਾ ਲੈਂਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਖੁੱਦ ਮੁਕੇਰਿਆਂ ਵਿਚ ਦੌੜੇ, ਉਥੇ ਹੀ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਅਵਿਨਾਸ਼ ਰਾਏ ਖੰਨਾ ਹੁਸ਼ਿਆਰਪੁਰ ਵਿਚ ਨਸ਼ੇ ਦੇ ਖਿਲਾਫ ਦੌੜੇ ਅਤੇ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਦੌੜ ਵਿਚ ਨੌਜਵਾਨਾਂ ਦੀ ਭਾਗੀਦਾਰੀ ਜਿਆਦਾ ਰਹੀ। ਇਸ ਮੌਕੇ ‘ਤੇ ਵਿਜੇ ਸਾਂਪਲਾ ਨੇ ਕਿਹਾ ਕਿ ਪਰਿਵਾਰ, ਸਮਾਜ ਅਤੇ ਸਰਕਾਰ ਤਿਨ੍ਹਾਂ ਦੇ ਸਾਂਝੇ ਯਤਨਾਂ ਨਾਲ ਹੀ ਨਸ਼ਾ ਖਤਮ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਸ਼ਾ ਖਤਮ ਕਰਨ ਦੇ ਲਈ ਮਾਂ-ਬਾਪ/ਮਾਪਿਆਂ ਦੀ ਭੂਮਿਕਾ ਸਬਤੋਂ ਵੱਡੀ ਹੈ, ਉਸਤੋਂ ਬਾਅਦ ਸਮਾਜ ਅਤੇ ਤੀਜੇ ਨੰਬਰ ‘ਤੇ ਸਰਕਾਰ ਦੀ ਭੂਮਿਕਾ ਆਉਂਦੀ ਹੈ।  ਮਾਂ-ਬਾਪ ਜੇਕਰ ਬੱਚਿਆਂ ‘ਤੇ ਸਹੀ ਧਿਆਨ ਦੇਣ, ਸੰਸਕਾਰ ਦੇਣ, ਉਨ੍ਹਾਂ ਨੂੰ ਧਰਮ ਨਾਲ ਜੋੜਕੇ ਰੱਖਣ ਅਤੇ ਆਦਰਸ਼ ਮਾਂ-ਬਾਪ ਬਣਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ, ਤਾਂ ਸਮਾਜ ਵਿਚੋਂ ਨਸ਼ਾ, ਦਹੇਜ, ਭਰੁਣ ਹੱਤਿਆ ਅਤੇ ਜਾਤ-ਪਾਤ ਵਰਗੀ ਬੁਰਾਈਆਂ ਨੂੰ ਖਤਮ ਕੀਤਾ ਜਾ ਸਕਦਾ ਹੈ।

Be the first to comment

Leave a Reply