ਨਹਿਰੀ ਪਾਣੀ ਦਾ ਲਿਆ ਜਾਇਜਾ

ਫਾਜ਼ਿਲਕਾ – ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਜ਼ਿਲ੍ਹੇ ‘ਚ ਪਿੱਛੋਂ ਫ਼ੈਕਟਰੀਆਂ ਤੋਂ ਆ ਪਾਣੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਵੱਖ-ਵੱਖ ਮਾਈਨਰਾਂ, ਡਿਸਟੀਬਿਉਟਰਾਂ ਤੇ ਨਹਿਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪੰਜਾਬ ਦੀ ਗੰਗ ਕੈਨਾਲ ਤੋਂ ਰਾਜਸਥਾਨ ਨੂੰ ਦਾਖਲ ਹੁੰਦੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਖੱਖਾ ਹੈੱਡ(ਆਰ.ਡੀ. 368.500) ਦੀਆਂ ਬਰਾਚਾਂ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਚੱਕ ਪੱਖੀ ਹੈੱਡ ਦੇ ੲ੍ਰੀਸਟਨ ਕਨਾਲ ਵਿਖੇ ਪੈਂਦੀਆਂ ਫਾਜ਼ਿਲਕਾ, ਜੰਡਵਾਲਾ ਤੇ ਸਦਰ ਬਰਾਂਚਾਂ ਦਾ ਦੌਰਾ ਕਰਕੇ ਪਿੱਛੋਂ ਆ ਰਹੇ ਪਾਣੀ ਦਾ ਜਾਇਜ਼ਾ ਲਿਆ ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛੋਂ ਜ਼ਿਲ੍ਹੇ ਅੰਦਰ ਨਹਿਰਾਂ ਵਿੱਚ ਸਾਫ਼ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਤੇ ਜ਼ਿਲ੍ਹੇ ਦੇ ਲੋਕਾਂ ਨੂੰ ਹੁਣ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ