ਨਹਿਰੂ ਯੂਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਸਵੱਛਤਾ ਪੰਦਰਵਾੜੇ ਦੇ ਵੱਖ ਵੱਖ ਮੁਕਾਬਲੇ ਕਰਵਾਏ

ਫ਼ਿਰੋਜ਼ਪੁਰ : ਨਹਿਰੂ ਯੂਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ  ਸਵੱਛਤਾ ਪੰਦਰਵਾੜੇ ਦੇ ਤਹਿਤ ਪਿੰਡ ਗੱਟੀ ਰਾਜੋ ਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਵਿਤਾ, ਭਾਸ਼ਣ, ਨਾਰਾ ਲੇਖਨ ਸ਼ਾਮਲ ਸਨ।  ਇਹ ਜਾਣਕਾਰੀ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਸਰਬਜੀਤ ਸਿੰਘ ਬੇਦੀ ਨੇ ਇਨ੍ਹਾਂ ਵੱਖ-ਵੱਖ ਪ੍ਰੋਗਰਾਮਾਂ ਦੀ ਅਗਵਾਈ ਕਰਦਿਆਂ ਦਿੱਤੀ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੂਵਾ ਕੇਂਦਰ  ਨੇ ਕਿਹਾ ਕਿ ਇਹ ਸਵੱਛਤਾ ਪੰਦ੍ਹਰਵਾੜਾ ਮਨਾਉਣ ਦਾ ਉਦੇਸ਼ ਲੋਕਾਂ ਨੂੰ ਸਵੱਛਤਾ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਲੋਕ ਆਪਣੀਆਂ ਸਾਂਝੀਆ ਜਗ੍ਹਾ ਧਾਰਮਿਕ ਸਥਾਨਾਂ ਇਤਿਹਾਸਕ ਇਮਾਰਤਾਂ ਨੂੰ ਸਾਫ਼ ਸੁਥਰਾ ਰੱਖ ਕੇ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ ਤਾਂ ਜੋ ਸਾਡਾ ਦੇਸ਼ ਸਾਫ਼ ਸੁਥਰਾ ਰਹਿ ਸਕੇ ਤਾਂ ਜੋ ਅਸੀਂ ਮਾਨਸਿਕ ਅਤੇ ਸਰੀਰਕ ਤੋਰ ਤੇ ਤੰਦਰੁਸਤ ਰਹਿ ਸਕੀਏ।  ਇਸ ਮੌਕੇ ਉਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਬਾਰੇ ਵੀ ਜਾਣਕਾਰੀ ਦਿੱਤੀ ।
ਪ੍ਰੋਗਰਾਮ ਦੌਰਾਨ ਡਾ ਸਤਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੂਲ ਗੱਟੀ ਰਾਜੋ ਕੇ ਦੇ ਨੌਜਵਾਨਾਂ ਨੂੰ ਸਵੱਛਤਾ ਅਭਿਆਨ ਦੀ ਜਾਣਕਾਰੀ ਦੇਣ ਤੋ ਇਲਾਵਾ ਆਪਣੇ ਜੀਵਨ ਵਿਚ ਸਫ਼ਾਈ ਨੂੰ ਮਹੱਤਵ ਦੇਣ ਲਈ ਵੀ ਪ੍ਰੇਰਤ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਵਿਦਿਆਰਥੀ ਆਪਣੇ ਜੀਵਨ ਵਿਚ ਇਮਾਨਦਾਰੀ ਨਾਲ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਂਦਾ ਹੈ ਉਹ ਇੱਕ ਚੰਗਾ ਮੁਕਾਮ ਹਾਸਲ ਕਰਦਾ ਹੈ । ਉਨ੍ਹਾਂ ਨੇ ਵਿਦਿਆਰਥੀਆ ਨੂੰ ਇਹੋ ਜਿਹੇ ਪ੍ਰੋਗਰਾਮਾਂ ਦੇ ਮੁਕਾਬਲਿਆਂ ਵਿਚ ਵਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਤ ਕੀਤਾ। ਇਸ ਮੌਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਹਰਪ੍ਰੀਤ ਸਿੰਘ, ਪ੍ਰਵੀਨ ਕੌਰ, ਜਸਵੰਤ ਸਿੰਘ, ਪੂਜਾ ਰਾਣੀ, ਸੰਜਨਾਂ ਨੂੰ ਮੈਡਲ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸੁਖਵਿੰਦਰ, ਗੁਰਦੇਵ ਸਿੰਘ ਲੇਖਾਕਾਰ ਨਹਿਰੂ ਯੂਵਾ ਕੇਂਦਰ, ਜੋਗਿੰਦਰ ਸਿੰਘ, ਲਖਵਿੰਦਰ ਸਿੰਘ, ਛਿੰਦਰਪਾਲ ਸਿੰਘ, ਸ਼੍ਰੀਮਤੀ ਗੀਤਾ, ਸ਼੍ਰੀਮਤੀ ਸ਼ਰੂਤੀ ਮਹਿਤਾ, ਗਗਨ ਅਤੇ ਕੋਮਲ ਰਾਸ਼ਟਰੀ ਸੇਵਾ ਵਲੰਟੀਅਰ ਅਤੇ ਸਤਲੁਜ ਇੱਕੋ ਕਲੱਬ ਦਾ ਵਿਸ਼ੇਸ਼ ਯੋਗਦਾਨ ਰਿਹਾ।

Be the first to comment

Leave a Reply