ਨਾਜਾਇਜ਼ ਸ਼ੋਅਰੂਮ ਤੇ ਹੋਰ ਬਿਲਡਿੰਗਾਂ ਨਿਗਮ ਟੀਮ ਨੇ ਮਲੀਆਮੇਟ ਕਰ ਦਿੱਤੀਆਂ

ਪਟਿਆਲਾ  – ਸੀ. ਐੱਮ. ਸਿਟੀ ਦਾ ਨਗਰ ਨਿਗਮ ਅੱਜ ਜਾਗ ਉਠਿਆ ਹੈ। ਨਿਗਮ ਦੀ ਵੱਡੀ ਟੀਮ ਨੇ ਭਾਰੀ ਪੁਲਸ ਫੋਰਸ ਨਾਲ ਅੱਜ ਇਥੇ ਸ਼ਿਵਾਲਾ ਗੁਜਰਾਤੀਆਂ ਮੰਦਰ ਦੀ ਜਗ੍ਹਾ ‘ਤੇ ਲੰਗਰ ਹਾਲ ਬਣਾਉਣ ਦਾ ਬਹਾਨਾ ਬਣਾ ਕੇ ਕੁਝ ਸਮਾਂ ਪਹਿਲਾਂ ਉਸਾਰੇ ਨਾਜਾਇਜ਼ ਸ਼ੋਅਰੂਮ ਤੇ ਹੋਰ ਬਿਲਡਿੰਗਾਂ ਨਿਗਮ ਟੀਮ ਨੇ ਮਲੀਆਮੇਟ ਕਰ ਦਿੱਤੀਆਂ ਹਨ। ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਹੁਕਮਾਂ ‘ਤੇ ਅੱਜ ਇਹ ਕਾਰਵਾਈ ਐੱਸ. ਟੀ. ਪੀ. ਤਰਲੋਕ ਸਿੰਘ, ਐੱਮ. ਟੀ. ਵੀ. ਨਰਿੰਦਰ ਸਿੰਘ, ਏ. ਟੀ. ਪੀ. ਨਰੇਸ਼ ਕੁਮਾਰ ਅਤੇ ਸਮੂਹ ਬਿਲਡਿੰਗ ਇੰਸਪੈਕਟਰ ਤਰੁਣ ਕੁਮਾਰ, ਦੀਪਕ ਕੁਮਾਰ, ਰਮਨ ਕੁਮਾਰ, ਮਨਪ੍ਰੀਤ ਸਿੰਘ ਅਤੇ ਸੁਖਮਨਪੀ੍ਰਤ ਨੇ ਅਮਲ ਵਿਚ ਲਿਆਂਦੀ।
ਨਿਗਮ ਟੀਮ ਨੇ 2 ਜੇ. ਸੀ. ਬੀ. ਮਸ਼ੀਨਾਂ ਲਾ ਕੇ ਬਾਅਦ ਦੁਪਹਿਰ ਕੰਮ ਸ਼ੁਰੂ ਕੀਤਾ, ਜੋ ਕਿ ਕਈ ਘੰਟਿਆਂ ਤੱਕ ਚੱਲਿਆ। ਇਨ੍ਹਾਂ ਉਸਾਰੀਆਂ ਦੀ ਢਾਹ-ਢੁਹਾਈ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਕਿਸੇ ਵੀ ਸ਼ੋਅਰੂਮ ਦਾ ਨਾ ਤਾਂ ਲੈਂਟਰ ਖੜ੍ਹਾ ਰਹਿਣ ਦਿੱਤਾ ਗਿਆ ਅਤੇ ਨਾ ਹੀ ਕਿਸੇ ਬਿਲਡਿੰਗ ਦੀ ਕੰਧ ਖੜ੍ਹੀ ਰਹਿਣ ਦਿੱਤੀ ਗਈ। ਇਸ ਕਾਰਵਾਈ ਵਿਚ ਅੱਜ ਇਨ੍ਹਾਂ ਕਰੀਬ 7 ਸ਼ੋਅਰੂਮਜ਼ ਅਤੇ 1 ਰਿਹਾਇਸ਼ੀ ਮਕਾਨ ਨੂੰ ਮਲੀਆਮੇਟ ਕਰ ਦਿੱਤਾ ਗਿਆ। ਇਹ ਵੀ ਚਰਚਾ ਰਹੀ ਕਿ ਜੋ ਮਲੀਆਮੇਟ ਅੱਜ ਨਿਗਮ ਅਧਿਕਾਰੀਆਂ ਨੇ ਇਨ੍ਹਾਂ ਬਿਲਡਿੰਗਾਂ ਦਾ ਕੀਤਾ ਹੈ, ਉਹ ਸ਼ਾਇਦ ਹੀ ਪਿਛਲੇ 50 ਸਾਲਾਂ ਵਿਚ ਕਿਸੇ ਹੋਰ ਨਾਜਾਇਜ਼ ਬਿਲਡਿੰਗ ਦਾ ਹੋਇਆ ਹੋਵੇਗਾ। ਨਿਗਮ ਦੀ ਇਹ ਟੀਮ ਪਿਛਲੇ ਕਾਫੀ ਦੇਰ ਤੋਂ ਇਨਾਂ ਬਿਲਡਿੰਗਾਂ ਨੂੰ ਢਾਹੁਣ ਦੀ ਕਾਰਵਾਈ ਲਈ ਫਾਈਲਾਂ ਤਿਆਰ ਕਰ ਰਹੀ ਸੀ। ਇਸ ਤੋਂ ਪਹਿਲਾ ਇਹ ਬਿਲਡਿੰਗਾਂ ਸੀਲ ਕਰ ਦਿੱਤੀਆਂ ਗਈਆਂ ਸਨ।

Be the first to comment

Leave a Reply