ਨਾਟਕ“ਕਿਸਾਨ ਖੁਦਕਸ਼ੀ ਦੇ ਮੋੜ `ਤੇ“23 ਫਰਬਰੀ ਨੂੰ ਟਰੇਸੀ ਵਿੱਚ ਖੇਡਿਆ ਜਾਵੇਗਾ

ਕੈਲੀਫੋਰਨੀਆਂ – ਡਾਇਰੈਕਟਰ ਅਸ਼ੋਕ ਟਾਂਗਰੀ, ਪ੍ਰੋਡਿਊਸਰ ਤਾਰਾ ਸਿੰਘ ਸਾਗਰ ਅਤੇ ਲੇਖਕ ਕੁਲਦੀਪ ਸਿੰਘ ਦੀਪ ਦੇ ਸ਼ਾਹਕਾਰ ਨਾਟਕ “ਕਿਸਾਨ ਖੁਦਕਸ਼ੀ ਦੇ ਮੋੜ `ਤੇ“ ਦਾ ਛੇਵਾਂ ਸ਼ੋਅ 23 ਫਰਬਰੀ ਦਿਨ ਸ਼ੁੱਕਰਵਾਰ ਨੂੰ ਟਰੇਸੀ(ਕੈਲੀਫੋਰਨੀਆਂ)ਦੇ ਗ੍ਰੈਂਡ ਥੀਏਟਰ ਵਿੱਚ ਸ਼ਾਮ ਦੇ 6 ਵਜੇ ਹੋਣ ਜਾ ਰਿਹਾ ਹੈ. ਸਭ ਫਾਊਂਡੇਸ਼ਨ ਦੇ ਡਾ. ਹਰਮੇਸ਼ ਕੁਮਾਰ ਦੇ ਉੱਦਮ ਨਾਲ ਕਰਵਾਏ ਜਾ ਰਹੇ ਇਸ ਨਾਟਕ ਦੇ ਸਬੰਧ ਵਿੱਚ ਟਰੇਸੀ ਦੇ ਸੰਸਾਰ ਰੈਸਟੋਰੈਂਟ ਵਿੱਚ ਸ. ਅਜੀਤ ਸਿੰਘ ਸੰਧੂ ਅਤੇ ਇਲਾਕੇ ਦੇ ਪਤਵੰਤੇ ਸੱਜਣਾ ਵਲੋਂ ਇੱਕ ਇੱਕਤਰਤਾ ਕੀਤੀ ਗਈ. ਜਿਸ ਵਿੱਚ ਨਾਟਕ ਨੂੰ ਕਾਮਯਾਬ ਕਰਨ ਅਤੇ ਹਰ ਤਰਾਂ ਦਾ ਸਹਿਯੋਗ ਦੇਣ ਲਈ ਵਿਓਂਤਬੰਦੀ ਅਤੇ ਵਿਚਾਰਾਂ ਹੋਈਆਂ.ਕੈਲੇਫੋਰਨੀਆਂ ਵਿੱਚ ਪਹਿਲਾਂ ਹੀ ਪੰਜ ਸ਼ੋਅ ਕਰਕੇ ਸਫਲਤਾ ਦੇ ਝੰਡੇ ਗੱਡ ਚੁੱਕੇ ਇਸ ਨਾਟਕ ਵਿੱਚ ਜਸਵੰਤ ਸਿੰਘ ਸ਼ਾਦ, ਡਿੰਪਲ ਬੈਂਸ ਤੇ ਅਸ਼ੋਕ ਟਾਂਗਰੀ ਮੁਖ ਭੂਮਿਕਾਵਾਂ ਵਿੱਚ ਹਨ. ਇੱਕਤਰਤਾ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਕਰਨੈਲ ਬੱਗੜ,ਸੰਨੀ ਸੱਭਰਵਾਲ,ਬੌਨੀ ਗਈ,ਡਾ. ਰਿੱਕੀ ਬਰਾੜ,ਸ . ਤਰਨਜੀਤ ਸੰਧੂ, ਕਾਲਾ ਟਰੇਸੀ,ਕਰਨੈਲ ਤੂਰ,ਜੇ ਕੌਸ਼ਲ, ਰਵੀ ਬਾਠ,ਪ੍ਰਦੀਪ ਸਿੰਘ,ਰਿੱਕ ਗਰੇਵਾਲ,ਰੈਕਸ ਢੱਟ,ਸੰਨੀ ਬਾਠ,ਸੰਤੋਖ ਸਿੰਘ ਜੱਜ,ਪ੍ਰੋਡਿਊਸਰ ਤਾਰਾ ਸਿੰਘ ਸਾਗਰ, ਜਸਵੰਤ ਸਿੰਘ ਸ਼ਾਦ,ਅਸ਼ੋਕ ਟਾਂਗਰੀ ਤੇ ਜਸਵੰਤ ਸਿੰਘ ਪੰਨੂੰ ਨੇ ਹਿੱਸਾ ਲਿਆ.

Be the first to comment

Leave a Reply