ਨਾਭਾ ‘ਚ ਲੁਟੇਰੇ ਸੱਟ ਮਾਰ ਕੇ ਦਸ ਲੱਖ ਲੁੱਟ ਕੇ ਹੋਏ ਫਰਾਰ

ਪਟਿਆਲਾ, ਨਾਭਾ ਵਿੱਚ ਅੱਜ ਹੋਈ ਵਾਰਦਾਤ ਵਿੱਚ ਲੁਟੇਰੇ 10 ਲੱਖ, 45 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ। ਇਹ ਘਟਨਾ ਨਾਭਾ-ਪਟਿਆਲਾ ਰੋਡ ‘ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਉੱਤੇ ਵਾਪਰੀ ਹੈ, ਜਿੱਥੇ ਪੈਟਰੋਲ ਪੰਪ ਦਾ ਮੁਲਾਜ਼ਮ ਬੈਂਕ ਵਿੱਚ ਪੈਸ ਜਮ੍ਹਾਂ ਕਰਾਉਣ ਜਾਣ ਰਹੇ ਵਿਅਕਤੀ ਨੂੰ ਜਖਮੀ ਕਰਕੇ ਲੁੱਟਣ ਵਿੱਚ ਕਾਮਯਾਬ ਹੋ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।