ਨਾਭਾ-ਮਲੇਰਕੋਟਲਾ ਰੋਡ ‘ਤੇ ਬਾਰਿਸ਼ ਦੇ ਕਾਰਨ ਪੈਪਸੂ ਰੋਡਵੇਜ਼ ਦੀ ਬੱਸ ਹਾਦਸੇ ਦੀ ਸ਼ਿਕਾਰ, ਸੱਤ ਜ਼ਖਮੀ

ਨਾਭਾ — ਨਾਭਾ-ਮਲੇਰਕੋਟਲਾ ਰੋਡ ‘ਤੇ ਪਿੰਡ ਢੀਂਗੀ ਨੇੜੇ ਬਾਰਿਸ਼ ਦੇ ਕਾਰਨ ਪੈਪਸੂ ਰੋਡਵੇਜ਼ ਦੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਤੇਜ਼ ਬਾਰਿਸ਼ ਕਾਰਨ ਇਹ ਬੱਸ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾਅ ਗਈ। ਹਾਦਸੇ ਵਿਚ ਸੱਤ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਹਸਪਤਾਲ ਪਹੁੰਚਾਅ ਦਿੱਤਾ। ਚੌਕੀ ਇੰਚਾਰਜ ਗਲਵੱਟੀ ਹਰਭਜਨ ਸਿੰਘ ਵੀ ਮੌਕੇ ‘ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Be the first to comment

Leave a Reply