ਨਾਮੀ ਗਾਇਕਾ ਸੁਨੰਦਾ ਸ਼ਰਮਾ ਨੇ ਹਾਲ ਹੀ ‘ਚ ਆਪਣੇ ਫੇਸਬੁੱਕ ਪੇਜ ‘ਤੇ ਇਕ ਕੀਤੀ ਵੀਡੀਓ ਸ਼ੇਅਰ

ਜਲੰਧਰ— ਪੰਜਾਬੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਪ੍ਰਸਿੱਧੀ ਖੱਟਣ ਵਾਲੀ ਨਾਮੀ ਗਾਇਕਾ ਸੁਨੰਦਾ ਸ਼ਰਮਾ ਨੇ ਹਾਲ ਹੀ ‘ਚ ਆਪਣੇ ਫੇਸਬੁੱਕ ਪੇਜ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਕਾਫੀ ਦਿਲਚਸਪ ਹੈ। ਦੱਸਣਯੋਗ ਹੈ ਕਿ ਪੰਜਾਬੀ ਹਰੇਕ ਤਿਉਹਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਉਂਦੇ ਹਨ।

ਆਉਣ ਵਾਲੇ ਕੁਝ ਦਿਨਾਂ ਤੱਕ ਰੱਖੜੀ ਦਾ ਪਵਿੱਤਰ ਤਿਉਹਾਰ ਆਉਣ ਵਾਲਾ ਹੈ। ਇਸ ਤਿਉਹਾਰ ਨੂੰ ਪੰਜਾਬੀ ਬਹੁਤ ਹੀ ਚੰਗੇ ਤਰੀਕੇ ਨਾਲ ਮਨਾਉਂਦੇ ਹਨ। ਇਸ ਤਿਉਹਾਰ ਨਾਲ ਸੰਬੰਧਿਤ ਸੁਨੰਦਾ ਸ਼ਰਮਾ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਹ ਰੱਖੜੇ ਨਾਲ ਸੰਬੰਧੀ ਕੁਝ ਲਾਈਨਾਂ ਵੀ ਗੁਣਗੁਨਾਅ ਰਹੀ ਹੈ।

Be the first to comment

Leave a Reply