ਨਾਰਥ ਓਕਾਨਾਗਨ ਫਾਰਮ ਹਾਊਸ ਜੋ ਕੇ ਬ੍ਰਿਟਿਸ਼ ਕੋਲੰਬੀਆ ਵਿੱਚ ਸਥੀੇਤ ਹੈ ‘ਚੋਂ ਮਿਲੇ ਮਨੁੱਖੀ ਕੰਕਾਲ ਜਾਰੀ ਸਰਚ ਮੁਹਿੰਮ

ਵੈਨਕੂਵਰ— ਬੀਤੇ ਹਫਤੇ ਬ੍ਰਿਟਿਸ਼ ਕੋਲੰਬੀਆ ਦੇ ਦਿਹਾਤੀ ਖੇਤਰ ‘ਚ ਪੈਂਦੇ ਨਾਰਥ ਓਕਾਨਾਗਨ ਫਾਰਮ ‘ਚੋਂ ਮਿਲੇ ਮਨੁੱਖੀ ਕੰਕਾਲਾਂ ਮਗਰੋਂ ਪੁਲਸ ਨੇ ਇਥੇ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਇਹ ਕਹਿਣਾ ਹਾਲੇ ਜਲਦਬਾਜ਼ੀ ਹੋਵੇਗੀ ਕਿ ਇਸ ਖੇਤਰ ‘ਚ ਲਾਪਤਾ ਹੋਈਆਂ ਔਰਤਾਂ ਦੇ ਕੇਸ ਦਾ ਸਬੰਧ ਇਸ ਖੇਤਰ ਨਾਲ ਹੈ। ਆਰ.ਸੀ.ਐੱਮ.ਪੀ. ਦੇ ਕਾਰਪੋਰਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੈਲਮਨ ਰੀਵਰ ਰੋਡ ਦੇ ਆਲੇ-ਦੁਆਲੇ ਖੋਜ ਮੁਹਿੰਮ ਚੱਲ ਰਹੀ ਹੈ ਤੇ ਇਸ ਸਬੰਧੀ ਲਾਏ ਜਾ ਰਹੇ ਕਿਆਸਾਂ ਤੋਂ ਵੀ ਉਹ ਜਾਣੂ ਹਨ ਪਰ ਅਜੇ ਕੰਕਾਲਾਂ ਦੀ ਪਛਾਣ ਹੋਣੀ ਬਾਕੀ ਹੈ। ਇਸ ਲਈ ਅਜੇ ਇਸ ਮਾਮਲੇ ‘ਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਇਸ ਖੇਤਰ ‘ਚੋਂ ਮਿਲੇ ਕੰਕਾਲਾਂ ਦੀ ਪਛਾਣ ਨਹੀਂ ਹੋ ਜਾਂਦੀ ਉਦੋਂ ਤੱਕ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਦੱਸਣਯੋਗ ਹੈ ਕਿ ਇਸ ਖੇਤਰ ‘ਚ 2016 ਦੀ ਸ਼ੁਰੂਆਤ ਤੋਂ ਲੱਗਭਗ 5 ਔਰਤਾਂ ਗਾਇਬ ਹਨ, ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 36 ਸਾਲਾਂ ਕਰਟਿਸ ਵੇਨ ਸੈਗਮਨ ਨੂੰ ਇਕ ਸੈਕਸ ਵਰਕਰ ਨੂੰ ਬੰਦੂਕ ਦੀ ਨੋਕ ‘ਤੇ ਧਮਕਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ ਫਾਰਮ ਹਾਊਸ ਸੈਗਮਨ ਦੇ ਪਰਿਵਾਰ ਦਾ ਹੈ। ਹਾਲਾਂਕਿ ਪੁਲਸ ਨੇ ਅਜੇ ਸੈਗਮਨ ‘ਤੇ ਫਾਰਮ ਤੋਂ ਮਿਲੇ ਕੰਕਾਲਾਂ ਦੇ ਦੋਸ਼ ਨਹੀਂ ਲਗਾਏ ਹਨ। ਖੋਜਕਰਤਾਵਾਂ ਦੀ ਟੀਮ ਜਾਂਚ ‘ਚ ਲੱਗੀ ਹੋਈ ਹੈ ਪਰ ਉਨ੍ਹਾਂ ਨੇ ਅਜੇ ਇਹ ਨਹੀਂ ਦੱਸਿਆ ਕਿ ਇਹ ਜਾਂਚ ਕਦੋਂ ਤੱਕ ਚੱਲੇਗੀ।

Be the first to comment

Leave a Reply