ਨਿਊਯਾਰਕ ‘ਚ ਕਰਵਾਏ ਗਏ ਸਭਿਆਚਾਰ ਸਮਾਗਮ ਦੌਰਾਨ ਸਿਆਸੀ, ਵਪਾਰਕ ਅਤੇ ਸਮਾਜ ਸੇਵੀ ਖੇਤਰ ਦੀਆਂ ਵੱਡੀਆਂ ਸ਼ਖਸੀਅਤਾਂ ਵੱਲੋਂ ਸ਼ਿਰਕਤ।

ਨਿਊਯਾਰਕ (ਹੁਸਨ ਲੜੋਆ ਬੰਗਾ) : ਭਾਈਚਾਰੇ ‘ਖਾਸ ਪਹਿਚਾਣ ਰੱਖਣ ਵਾਲੇ ਨਿਊਯਾਰਕ ਦੇ ਆਗੂ ਹਰਪ੍ਰੀਤ ਸਿੰਘ ਟੋਨੀ ਵੱਲੋਂ ਬੀਤੇ ਦਿਨੀ ਨਿਊਯਾਰਕ ‘ਚ ਸਭਿਆਚਾਰ ਫੰਕਸ਼ਨ ਕਰਵਾਇਆ ਗਿਆ ਜੋ ਇੰਟਰਨੈਸ਼ਨਲ ਪੱਧਰ ਦਾ ਹੋ ਨਿਬੜਿਆ। ਫਲਸ਼ਿੰਗ ਦੇ ਹਿੰਦੂ ਐਡੀਟੋਰੀਅਮ ਵਿਚ ਕਰਵਾਏ ਇਸ ਫੰਕਸ਼ਨ ਵਿਚ ਡਿਪਟੀ ਕੰਪਟਰੋਲਰ ਨਿਊਯਾਰਕ ਮੁੱਖ ਮੇਹਮਾਨ ਸ਼ਾਮਲ ਹੋਏ। ਇਸ ਫੰਕਸ਼ਨ ਵਿਚ ਨਿਊਯਾਰਕ ਅਤੇ ਨਿਊਜਰਸੀ ਦਆਂ ਉੱਚ ਪੱਧਰੀ ਸ਼ਖੀਅਤਾਂ ਨੇ ਸ਼ਿਰਕਤ ਕੀਤੀ, ਜਿਨਾਂ ਵਿਚ ਪ੍ਰਮੁੱਖ ਤੌਰ ‘ਤੇ ਸੈਨੇਟਰ ਟੋਬੀ ਐਨ ਸਟਾਵਿਸਕੀ, ਸੈਨੇਟਰ ਟੋਨੀ, ਅਵੇਲਾ ਜਿਨਾਂ ਵੱਲੋਂ ਹਰਪ੍ਰੀਤ ਸਿੰਘ ਟੋਨੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ, ਤੋਂ ਇਲਾਵਾ ਨਿਊਯਾਰਕ ਦੇ ਗਵਰਨਰ ਦੇ ਦਫ਼ਤਰ ਤੋਂ ਵੀ ਸਨਮਾਨ ਪੱਤਰ ਆਇਆ। ਇਸ ਦੇ ਨਾਲ ਹੀ ਦਲੀਪ ਚੌਹਾਨ ਡਿਪਟੀ, ਕੰਪਟਰੋਲਰ, ਲੈਫਟੀਨੈਂਟ ਗਵਰਨਰ ਦੇ ਦਫ਼ਤਰ ਤੋਂ ਸਨਮਾਨ ਪੱਤਰ ਹਰਪ੍ਰੀਤ ਟੋਨੀ ਨੂੰ ਭੇਜਿਆ ਗਿਆ। ਇਸ ਮੌਕੇ ਆਈ.ਐਨ.ਓ.ਸੀ ਦੇ ਪ੍ਰਧਾਨ ਸ਼ੁੱਧ ਪ੍ਰਕਾਸ਼ ਪਰਿਵਾਰ ਸਮੇਤ ਪੁੱਜੇ ਹੋਏ ਸਨ। ਲਾਂਗ ਆਈਲੈਂਟ ਐਸੋਸੀਏਸ਼ਨ ਦੀ ਪ੍ਰਧਾਨ ਬੀਨਾ ਸਭਾਪਤੀ ਅਤੇ ਸਾਬਕਾ ਪ੍ਰਧਾਨ ਬੀਨਾ ਕੋਠਾਰੀ, ਆਈ.ਐਨ.ਓ.ਸੀ.ਦੇ ਜਨਰਲ ਸਕੱਤਰ ਜੀ.ਐਸ. ਤਲਵੰਡੀ, ਨਿਊਜਰਸੀ ਦੇ ਸਜਦਾ ਵਿਰਾਸਤੀ ਅਤੇ ਮੌਜੂਦਾ ਸੱਭਿਆਚਾਰ ਦਾ ਸੰਗਮ ਵੇਖਣ ਨੂੰ ਮਿਲਿਆ ਫੰਕਸ਼ਨ ਵਿਚ ਬਾਲੀਵੁੰਡ ਤੋਂ ਤਨੁਸ਼੍ਰੀ ਦੱਤਾ, ਥ੍ਰੀ ਈਡੀਅਟ ਓਮ ਵੈਦਯ, ਸਾਰਾਗਾਮਾਪਾ ਦੇ ਵਿਨਰ ਵਿਸ਼ਵਜੀਤ, ਪੰਜਾਬੀ ਦੇ ਉਘੇ ਬਲਵਿੰਦਰ ਬਾਜਵਾ ਅਤੇ ਸੁਮਿਤ ਵਰਮਾ ਤੋਂ ਇਲਾਵਾ ਹੋਰ ਸ਼ਖਸੀਅਤਾਂ ਪੁੱਜੀਆਂ ਹੋਈਆਂ ਸਨ।

Be the first to comment

Leave a Reply