ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਬਿਲ ਇੰਗਲਿਸ਼ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ

ਔਕਲੈਂਡ – ਪਿਛਲੇ 9 ਸਾਲ ਲਗਾਤਾਰ ਰਾਜ ਕਰ ਚੁੱਕੀ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਜਿਹੜੀ ਕਿ ਇਸ ਵੇਲੇ ਵਿਰੋਧੀ ਧਿਰ ਵਜੋਂ ਪਾਰਲੀਮੈਂਟ ਦੇ ਵਿਚ ਵਿਚਰ ਰਹੀ ਹੈ, ਦੇ ਨੇਤਾ ਸ੍ਰੀ ਬਿੱਲ ਇੰਗਲਿਸ਼ ਸਾਬਕਾ ਪ੍ਰਧਾਨ ਮੰਤਰੀ ਨੇ ਅੱਜ ਰਾਜਨੀਤੀ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ। ਉਹ ਆਪਣਾ ਰਸਮੀ ਅਸਤੀਫਾ 27 ਫਰਵਰੀ ਨੂੰ ਦੇ ਕੇ ਪਾਰਲੀਮੈਂਟ ਤੋਂ ਸਦਾ ਲਈ ਰੁਖਸੁਤ ਹੋ ਜਾਣਗੇ। ਉਹ ਪਿਛਲੇ 27 ਸਾਲਾਂ ਤੋਂ ਰਾਜਨੀਤੀ ਦੇ ਵਿਚ ਸਨ ਅਤੇ ਵੱਖ-ਵੱਖ ਮੰਤਰਾਲਿਆਂ ਤੋਂ ਇਲਾਵਾ ਉਹ ਉਪ ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਆਪਣੇ ਸਾਰੇ ਸਹਿਯੋਗੀ ਕਰਮੀਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਪਿਛਲੇ 9 ਸਾਲਾਂ ਦੌਰਾਨ ਅਤੇ ਚੋਣਾ ਦੌਰਾਨ ਸਹਾਇਤਾ ਕੀਤੀ। ਉਨ੍ਹਾਂ ਖਾਸ ਕਰ ਆਪਣੀ ਪਤਨੀ ਮੈਰੀ ਅਤੇ 6 ਬੱਚਿਆਂ ਦਾ ਖਾਸ ਧੰਨਵਾਦ ਕੀਤਾ ਜਿਨ੍ਹਾਂ ਦੀ ਸਹਿਯੋਗ ਸਦਕਾ ਇਹ 27 ਸਾਲ ਪਾਰਲੀਮੈਂਟ ਦੇ ਵਿਚ ਆਪਣਾ ਯੋਗਦਾਨ ਪਾਉਂਦੇ ਰਹੇ।

Be the first to comment

Leave a Reply