ਨਿਤੀਸ਼ ਕੁਮਾਰ ਦੀ ਸਿਆਸਤ ਗੁੰਝਲਦਾਰ ਬੁਝਾਰਤ

ਪਟਨਾ: “ਮੈਂ ਛੋਟਾ ਜਿਹਾ ਆਦਮੀ ਹਾਂ ਤੇ ਮੇਰੀ ਪਾਰਟੀ ਵੀ ਖੇਤਰੀ ਹੈ। 2019 ਲਈ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਹਾਂ।” ਇਹ ਗੱਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਹੀ ਹੈ। ਦਰਅਸਲ ਰਾਸ਼ਟਰਪਤੀ ਅਹੁਦੇ ਦੇ ਐਨਡੀਏ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਨੂੰ ਸਮਰਥਨ ਦੇਣ ਕਾਰਨ ਨਿਤੀਸ਼ ਕੁਮਾਰ ਪਿਛਲੇ ਦਿਨਾਂ ਤੋਂ ਵਿਵਾਦਾਂ ‘ਚ ਘਿਰੇ ਹੋਏ ਹਨ। ਬਿਹਾਰ ‘ਚ ਉਨ੍ਹਾਂ ਦਾ ਕਾਂਗਰਸ ਨਾਲ ਗਠਜੋੜ ਹੈ।

ਨਿਤੀਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਸਮਝ ਨਾਲ ਕੋਵਿੰਦ ਨੂੰ ਸਮੱਰਥਨ ਦਿੱਤਾ ਹੈ ਤੇ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਬਿਹਾਰ ‘ਚ ਉਨ੍ਹਾਂ ਦਾ ਗਠਜੋੜ ਕਾਇਮ ਹੈ ਤੇ ਦੇਸ਼ ‘ਚ ਬਦਲਵੀਂ ਸਿਆਸਤ ‘ਤੇ ਜ਼ੋਰ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ, “ਮੈਂ ਇਸ ਗੱਲ ਦਾ ਪੱਖੀ ਹਾਂ ਕਿ ਜੇ ਅਸੀਂ ਸਮਾਜ ਨੂੰ ਵਿਰੋਧੀਆਂ ਨਾਲੋਂ ਚੰਗਾ ਬਦਲ ਨਹੀਂ ਦੇ ਪਾਵਾਂਗੇ ਤਾਂ ਲੋਕ ਸਾਨੂੰ ਵੋਟਾਂ ਨਹੀਂ ਦੇਣਗੇ।”

ਨਿਤੀਸ਼ ਨੇ ਕਿਹਾ, “ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਕਾਂਗਰਸ ਦੇਸ਼ ਦਾ ਬਦਲ ਬਣ ਸਕਦੀ ਹੈ ਕਿਉਂਕਿ ਕਾਂਗਰਸ ਕੌਮੀ ਪੱਧਰ ਦੀ ਪਾਰਟੀ ਹੈ।” ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਲੋਕਾਂ ਨੂੰ ਇਹ ਸੁਨੇਹਾ ਵੀ ਦੇਣਾ ਜ਼ਰੂਰੀ ਹੈ ਕਿ ਅਸੀਂ ਇਕੱਠੇ ਹਾਂ ਤੇ ਅਸੀਂ ਜਿੱਤ ਸਕਦੇ ਹਨ। ਉਨ੍ਹਾਂ ਗਊ ਕਤਲਾਂ ‘ਤੇ ਬੋਲਦਿਆਂ ਕਿਹਾ ਕਿ ਜਿਹੜੇ ਗਊਆਂ ਦੇ ਨਾਂ ‘ਤੇ ਅਜਾਰਕਤਾ ਫੈਲਾ ਰਹੇ ਹਨ ਉਹ ਪਹਿਲਾਂ ਗਊਆਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ ਮੈਂ ਇਸ ਤਰ੍ਹਾਂ ਦੇ ਕਾਰਨਾਮਿਆਂ ਦੇ ਹਮੇਸ਼ਾਂ ਖ਼ਿਲਾਫ ਰਿਹਾ ਹਾਂ।

Be the first to comment

Leave a Reply