ਨਿਤੀਸ਼ ਨੇ ਅਚਾਨਕ ਬੁੱਧਵਾਰ ਨੂੰ ਅਸਤੀਫਾ ਦੇਣ ਤੋਂ ਕੁਝ ਸਮੇਂ ਬਾਅਦ ਹੀ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਭਾਜਪਾ ਨਾਲ ਹੱਥ ਮਿਲਾ ਲਿਆ

ਪਟਨਾ: ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਜੇ.ਡੀ. (ਯੂ) ਦੇ ਨੇਤਾ ਨਿਤੀਸ਼ ਨੇ ਅਚਾਨਕ ਬੁੱਧਵਾਰ ਨੂੰ ਅਸਤੀਫਾ ਦੇਣ ਤੋਂ ਕੁਝ ਸਮੇਂ ਬਾਅਦ ਹੀ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਭਾਜਪਾ ਨਾਲ ਹੱਥ ਮਿਲਾ ਲਿਆ।

ਨਿਤੀਸ਼ ਦੇ ਅਸਤੀਫੇ ਕਾਰਨ ਬਿਹਾਰ ਦੇ ਉਪ ਮੁੱਖ ਮੰਤਰੀ ਤੇਜ਼ਸਵੀ ਯਾਦਵ ਨੂੰ ਦੱਸਿਆ, ਜੋ ਆਰ.ਜੇ.ਡੀ. ਦੇ ਸੁਪਰੀਮੋ ਲਾਲੂ ਪ੍ਰਸਾਦ ਦੇ ਬੇਟੇ ਹਨ। ਯਾਦਵ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਨਿਤੀਸ਼ ਦੀ ਸਲਾਹ ਦੇ ਬਾਵਜੂਦ ਤੇਜਸਵੀ ਨੇ ਕੁਰਸੀ ਛੱਡਣ ਤੋਂ ਇਨਕਾਰ ਕਰ ਦਿੱਤਾ।

ਜਦੋਂ ਕਾਰਜਕਾਰਨੀ ਗਵਰਨਰ ਕੇਸ਼ਰੀ ਨਾਥ ਤ੍ਰਿਪਾਠੀ ਨੇ ਕੁਮਾਰ ਨੂੰ ਸਹੁੰ ਚੁਕਾਈ ਤਾਂ ਰਾਜ ਭਵਨ ‘ਨਿਤੀਸ਼ ਕੁਮਾਰ ਜਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। 12 ਸਾਲ ਵਿੱਚ 6ਵੀਂ ਵਾਰ ਕੁਮਾਰ ਨੇ ਹਿੰਦੀ ਵਿੱਚ ਸਹੁੰ ਚੁੱਕੀ। ਨਵੇਂ ਗਠਜੋੜ ਨੂੰ ਸਦਨ ਵਿੱਚ ਬਹੁਮਤ ਸਾਬਤ ਕਰਨ ਲਈ ਦੋ ਦਿਨ ਮਿਲੇ ਹਨ। ਬੀਜੇਪੀ ਦੇ ਸੁਸ਼ੀਲ ਕੁਮਾਰ ਮੋਦੀ ਨੇ ਆਰਜੇਡੀ ਦੇ ਤੇਜਸਵੀ ਯਾਦਵ ਦੀ ਥਾਂ ਉਪ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ ਸੀ।

ਜੇਡੀ (ਯੂ)-ਬੀਜੇਪੀ ਗਠਜੋੜ ਨੇ ਸਿਆਸੀ ਤੌਰ ‘ਤੇ ਚਾਰ ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੁਮਾਰ ਨੇ ਕਿਹਾ ਕਿ ਭਾਜਪਾ ਨਾਲ ਹੱਥ ਮਿਲਾਉਣਾ ਫੈਸਲਾ ਬਿਹਾਰ ਦੇ ਹਿੱਤ ਵਿੱਚ ਲਿਆ ਗਿਆ ਹੈ। “ਅਸੀਂ ਜੋ ਵੀ ਫੈਸਲਾ ਲਿਆ ਹੈ, ਉਹ ਬਿਹਾਰ ਤੇ ਇਸ ਦੇ ਲੋਕਾਂ ਦੇ ਹਿੱਤ ਵਿੱਚ ਹੋਵੇਗਾ। ਇਹ ਵਿਕਾਸ ਤੇ ਨਿਆਂ ਨੂੰ ਯਕੀਨੀ ਬਣਾਏਗਾ।”

Be the first to comment

Leave a Reply