ਨਿਰਮਲਾ ਸੀਤਾਰਮਨ ਨੇ ਰੱਖਿਆ ਮੰਤਰੀ ਦਾ ਅਹੁਦਾ ਸੰਭਾਲ ਲਿਆ

ਨਵੀਂ ਦਿੱਲੀ— ਨਵੀਂ ਚੁਣੀ ਗਈ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਇੱਥੇ ਰੱਖਿਆ ਮੰਤਰਾਲੇ ਦਾ ਅਹੁਦਾ ਸੰਭਾਲ ਲਿਆ। ਉਹ ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਰੱਖਿਆ ਮੰਤਰੀ ਰਹਿ ਚੁਕੀ ਹੈ ਪਰ ਉਨ੍ਹਾਂ ਨੇ ਬਤੌਰ ਪ੍ਰਧਾਨ ਮੰਤਰੀ ਰੱਖਿਆ ਮੰਤਰਾਲੇ ਦਾ ਅਹੁਦਾ ਆਪਣੇ ਕੋਲ ਰੱਖਿਆ ਸੀ। ਸ਼੍ਰੀਮਤੀ ਸੀਤਾਰਮਨ ਸਵੇਰੇ 10.30 ਵਜੇ ਸਾਊਥ ਬਲਾਕ ਪੁੱਜੀ ਅਤੇ ਰੱਖਿਆ ਮੰਤਰਾਲੇ ਦਾ ਕੰਮਕਾਰ ਸੰਭਾਲਿਆ। ਇਸ ਮੌਕੇ ‘ਤੇ ਸਾਬਕਾ ਰੱਖਿਆ ਮੰਤਰੀ ਅਰੁਣ ਜੇਤਲੀ ਵੀ ਮੌਜੂਦ ਸਨ। ਮੋਦੀ ਮੰਤਰੀ ਪ੍ਰੀਸ਼ਦ ਦੇ ਐਤਵਾਰ ਨੂੰ ਹੋਏ ਵਿਸਥਾਰ ਅਤੇ ਫੇਰਬਦਲ ‘ਚ ਸ਼੍ਰੀਮਤੀ ਸੀਤਾਰਮਨ ਨੂੰ ਪ੍ਰਮੋਟ ਕਰ ਕੇ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਤੋਂ ਪਹਿਲਾਂ ਉਹ ਉਦਯੋਗ ਅਤੇ ਵਣਜ ਰਾਜ ਮੰਤਰੀ ਸਨ।
ਉਨ੍ਹਾਂ ਨੂੰ ਅਰੁਣ ਜੇਤਲੀ ਦੇ ਸਥਾਨ ‘ਤੇ ਰੱਖਿਆ ਮੰਤਰੀ ਬਣਾਇਆ ਗਿਆ ਹੈ, ਜੋ ਵਿੱਤ ਮੰਤਰਾਲੇ ਦੇ ਨਾਲ-ਨਾਲ ਰੱਖਿਆ ਮੰਤਰਾਲੇ ਦਾ ਵੀ ਕੰਮ ਦੇਖ ਰਹੇ ਸਨ। ਮਈ 2014 ‘ਚ ਮੋਦੀ ਸਰਕਾਰ ਦੇ ਗਠਨ ਦੇ ਸਮੇਂ ਸ਼੍ਰੀ ਜੇਤਲੀ ਨੂੰ ਵਿੱਤ ਦੇ ਨਾਲ-ਨਾਲ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਨਵੰਬਰ 2014 ‘ਚ ਮੰਤਰੀ ਪ੍ਰੀਸ਼ਦ ਦੇ ਪਹਿਲੇ ਫੇਰਬਦਲ ‘ਚ ਮਨੋਹਰ ਪਾਰੀਕਰ ਨੂੰ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ। ਸ਼੍ਰੀ ਪਾਰੀਕਰ ਨੂੰ ਮਾਰਚ ‘ਚ ਗੋਆ ਦਾ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਰੱਖਿਆ ਮੰਤਰਾਲੇ ਦਾ ਅਹੁਦਾ ਇਕ ਵਾਰ ਫਿਰ ਸ਼੍ਰੀ ਜੇਤਲੀ ਨੂੰ ਸੌਂਪ ਦਿੱਤਾ ਗਿਆ ਸੀ। ਚੀਨ ਅਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਘਟਨਾਕ੍ਰਮਾਂ ਨੂੰ ਦੇਖਦੇ ਹੋਏ ਵੀ ਸ਼੍ਰੀਮਤੀ ਸੀਤਾਰਮਨ ਦੀ ਨਿਯੁਕਤੀ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਮੋਦੀ ਸਰਕਾਰ ਦੇ ਲਗਭਗ ਸਾਰੇ ਨਵੇਂ ਮੰਤਰੀਆਂ ਨੇ ਆਪਣੇ-ਆਪਣੇ ਅਹੁਦੇ ਸੰਭਾਲ ਲਏ ਹਨ ਪਰ ਸ਼੍ਰੀ ਜੇਤਲੀ ਦੇ ਰੱਖਿਆ ਮੰਤਰੀ ਦੇ ਤੌਰ ‘ਤੇ ਐਤਵਾਰ ਨੂੰ ਹੀ ਜਾਪਾਨ ਯਾਤਰਾ ‘ਤੇ ਜਾਣ ਕਾਰਨ ਸ਼੍ਰੀਮਤੀ ਸੀਤਾਰਮਨ ਰੱਖਿਆ ਮੰਤਰਾਲੇ ਦਾ ਅਹੁਦਾ ਨਹੀਂ ਸੰਭਾਲ ਸਕੀ ਸੀ। ਸ਼੍ਰੀ ਜੇਤਲੀ ਬੁੱਧਵਾਰ ਦੀ ਸ਼ਾਮ ਜਾਪਾਨ ਤੋਂ ਵਾਪਸ ਆਏ ਸਨ।

Be the first to comment

Leave a Reply