ਨੀਊਜਰਸੀ ਦੇ ਪੁਲਿਸ ਮਹਿਕਮੇ ਵਿਚ ਪਹਿਲੇ ਸਿੱਖ ਯਾਦਵੀਰ ਸਿੰਘ ਦਾ ਪ੍ਰਵੇਸ਼ ਮਾਣ ਵਾਲੀ ਗੱਲ

ਵਸਿਗਟਨ ਡੀਸੀ (ਗਿੱਲ) ਨੀਊ ਜਰਸੀ ਦੇ ਸੁਰਜੀਤ ਸਿੰਘ ਚੇਅਰਮੈਨ ਰਿਚਮੰਡ ਹਿਲ ਗੁਰਦੁਆਰਾ ਊਯਾਰਨ ਦੇ ਬੇਟੇ ਯਾਦਵੀਰ ਸਿਘ ਨੀਊਜਰਸੀ ਪੁਲਿਸ ਮਹਿਕਮੇ ਵਿਚ ਬਤੌਂਰ ਪੁਲਿਸ ਅਫ਼ਸਰ ਪ੍ਰਵੇਸ਼ ਕੀਤਾ ਹੈ। ਨਾਨਕ ਨਾਮ ਜਹਾਜ਼ ਦੇ ਪ੍ਰਧਾਨ ਬਖਸ਼ੀਸ਼ ਸਿੰਘ ਮੂਧਲ ਨੇ ਯਾਦਵੀਰ ਸਿੰਘ ਨੂੰ ਸਿਰੋਪਾ ਨਾਲ ਸਨਮਾਨੀਤ ਕੀਤਾ ।ਜਿਕਰਯੋਗ ਹੈ ਕਿ ਸਟੇਜ਼ ਦੀ ਸੇਵਾ ਸੰੰਭਾਲਦੇ ਆਤਮ ਸਿੰਘ ਫਾਈਨਲ ਇੰਚਾਰਜ਼ ਬੀ ਜੇ ਪੀ ਦੁਨਿਆ ਦਿ ਲੰਬੇ ਨਾਮ ਤੋਂ ਸਿੱਖ ਅਤੇ ਸਾਬਤ ਸੂਰਤ ਬੰਦਿਆ ਨੂੰ ਪ੍ਰੇਰਿਆ ਗਿਆ ਸੀ ਕਿ ਉਹ ਪੁਲਿਸ ਵਿਚ ਸੇਵਾ ਨਿਭਾਉਣ। ਜਿਸ ਲਈ ਯਾਦਵੀਰ ਨੇ ਪਹਿਲ ਕਰਦੇ ਹੋਏ ਮੈਰਿਟ ਦੇ ਅਧਾਰ ਤੇ ਪੁਲਿਸ ਅਫ਼ਸਰ ਵਜੋ ਦਾਖ਼ਲਾ ਲਿਆ ਹੈ। ਇਸ ਸਬੰਧੀ ਸਿੱਖ ਭਾਈਚਾਰੇ ਵਿਚ ਕਾਫੀ ਖੁਸ਼ੀ ਹੈ ਅਤੇ ਆਸ ਹੈ ਕਿ ਦੂਜੀਆ ਕਮਿਊਨਿਟਿਆਂ ਦੇ ਨਾਲ ਨਾਲ ਉਹ ਸਿੱਖ ਕਮਿਊਨਿਟੀਆਂ ਦੇ ਬੰਦਿਆਂ ਨੂੰ ਪ੍ਰੇਰਨਾ ਮਿਲਦਾ ਹੈ। ਭਵਿੱਖ ਵਿਚ ਇਸ ਪਹਿਲ ਨਾਲ ਹੋਰ  ਪੰਜਾਬੀ ਪੁਲਿਸ ਅਫ਼ਸਰ ਬਣਨਗੇ। ਸੰਗਤਾ ਅਤੇ ਪੰਜਾਬੀ ਭਾਈਚਾਰੇ ਵਲੋਂ ਯਾਦਵੀਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।

Be the first to comment

Leave a Reply