‘ਨੀਟ’ ਦੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਹਰ ਭਾਸ਼ਾ ‘ਚ ਇਕੋ ਜਿਹਾ ਹੋਵੇਗਾ :- ਸੁਪਰੀਮ ਕੋਰਟ ਦਾ ਹੁਕਮ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੀ.ਬੀ.ਐੱਸ.ਈ. ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਾਲਾਂ ‘ਚ ‘ਨੀਟ’ ਦੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਹਰ ਭਾਸ਼ਾ ‘ਚ ਇਕੋ ਜਿਹਾ ਹੋਵੇਗਾ। ਜ਼ਿਕਰਯੋਗ ਹੈ ਕਿ ਮੈਡੀਕਲ ‘ਚ ਦਾਖਲਾ ਲੈਣ ਲਈ ਸਭ ਤੋਂ ਵੱਡੀ ਪ੍ਰੀਖਿਆ ‘ਨੀਟ’ (ਨੈਸ਼ਨਲ ਐਲੀਜ਼ੀਬਿਲਿਟੀ ਕਮ ਐਂਟਰਸ ਟੈਸਟ) ਨੂੰ ਲੈ ਕੇ ਪਹਿਲਾਂ ਹੀ ਕਈ ਗੱਲਾਂ ਸਾਹਮਣੇ ਆ ਰਹੀਆਂ ਸਨ ਅਤੇ ਹੁਣ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੀ.ਬੀ.ਐੱਸ.ਈ. ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤਾ ਹੈ। ਕੋਰਟ ਨੇ ਸੀ.ਬੀ.ਐੱਸ.ਈ. ਤੋਂ ਸਾਫ਼ ਕਿਹਾ ਹੈ ਕਿ ਨੀਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਅਤੇ ਹਿੰਦੀ ਦੇ ਪ੍ਰਸ਼ਨ ਪੱਤਰ ਦੀ ਤਰ੍ਹਾਂ ਹੀ ਦੂਜੀ ਭਾਸ਼ਾਵਾਂ ਦੇ ਪ੍ਰਸ਼ਨ ਪੱਤਰ ਉਪਲੱਬਧ ਕਰਵਾਏ ਜਾਣਗੇ। ਸੁਪਰੀਮ ਕੋਰਟ ਨੇ ਬੋਰਡ ਨੂੰ ਇਸ ਮਾਮਲੇ ‘ਚ ਪੂਰੀ ਜਾਣਕਾਰੀ ਦਿੰਦੇ ਹੋਏ ਇਕ ਐਫੀਡੇਵਿਟ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਹੈ।

Be the first to comment

Leave a Reply