ਨੀਮ ਪਹਾੜੀ ਖੇਤਰ ਢਾਂਗੂ ਸਰਾਹ ‘ਚ ਸਬਜ਼ੀ ਪੁਲੀ ਦੇ ਥੱਲੇ ਮਿਲੀ ਵਿਅਕਤੀ ਦੀ ਲਾਸ਼

ਪਠਾਨਕੋਟ-  ਨੀਮ ਪਹਾੜੀ ਖੇਤਰ ਢਾਂਗੂ ਸਰਾਹ ‘ਚ ਸਬਜ਼ੀ ਪੁਲੀ ਦੇ ਥੱਲੇ ਅਣਪਛਾਤੇ ਵਿਅਕਤੀ ਦੀ ਲਾਸ਼ ਪੁਲਸ ਨੇ ਬਰਾਮਦ ਕੀਤੀ ਹੈ।  ਪਿੰਡ ਦੇ ਸਰਪੰਚ ਕਾਕਾ ਰਾਮ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕ ਜੰਗਲ ‘ਚ ਲੱਕੜੀ ਲੈਣ ਆਏ ਹੋਏ ਸਨ ਅਤੇ ਉਨ੍ਹਾਂ ਨੂੰ ਪੁਲੀ ਦੇ ਥੱਲੇ ਕੰਬਲ ‘ਚ ਲਪੇਟੀ ਹੋਈ 32-33 ਸਾਲਾ ਵਿਅਕਤੀ ਦੀ ਲਾਸ਼ ਦਿਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪਿੰਡ ‘ਚ ਆ ਕੇ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪੁੱਜੀ ਪੁਲਸ ਨੂੰ ਮ੍ਰਿਤਕ ਦੀ ਪੈਂਟ ਦੀ ਜੇਬ ‘ਚੋਂ ਮੋਬਾਇਲ ਮਿਲਿਆ ਹੈ।

Be the first to comment

Leave a Reply