ਨੂੰਹ ਨੂੰ ਬਚਾਉਣ ਗਈ ਸੱਸ ਨੂੰ ਵੀ ਲੱਗਾ ਕਰੰਟ, ਦੋਨਾਂ ਦੀ ਹੋਈ ਮੌਤ

ਕੋਰਬਾ— ਕੱਪੜਾ ਸੁਕਾਉਣ ਗਈ ਨੂੰਹ ਕਰੰਟ ਦੀ ਲਪੇਟ ‘ਚ ਆ ਗਈ, ਇਸ ਨੂੰ ਬਚਾਉਣ ਲਈ ਸੱਸ ਵੀ ਇਸ ਦੀ ਲਪੇਟ ‘ਚ  ਆ ਗਈ, ਜਿਸ ਨਾਲ ਦੋਨਾਂ ਦੀ ਮੌਤ ਹੋ ਗਈ। ਘਟਨਾ ਬਾਲਕੋ ਥਾਣਾ ਖੇਤਰ ਦੇ ਡੁੱਗੁਪਾਰਾ ਦੀ ਹੈ। ਘਟਨਾ ਦੇ ਬਾਅਦ ਪੂਰੇ ਮੁੱਹਲੇ ‘ਚ ਮਾਤਮ ਛਾਅ ਗਿਆ ਹੈ।

ਐਤਵਾਰ ਦੀ ਰਾਤ 8.30 ਵਜੇ ਘਟਨਾ ਹੋਈ ਹੈ। ਜਿੱਥੇ ਖੂਹ ਤੋਂ ਪਾਣੀ ਕੱਢ ਕੇ ਕੱਪੜਿਆਂ ਨੂੰ ਧੌਣ ਲਈ ਪ੍ਰੇਮਲਤਾ ਗਈ ਸੀ। ਕੱਪੜਾ ਧੋ ਕੇ ਉਹ ਖੂਹ ਕੋਲ ਲਗਾਏ ਗਈ ਜੀ.ਆਈ ਤਾਰ ‘ਤੇ ਕੱਪੜੇ ਸੁਕਾਉਣ ਲਈ ਪਾ ਰਹੀ ਸੀ। ਅਚਾਨਕ ਉਸ ਤਾਰ ‘ਚ ਟੁੱਲੂ ਪੰਪ ਲਈ ਫਸਾਈ ਗਈ ਤਾਰ ਕਾਰਨ ਕਰੰਟ ਆ ਗਿਆ, ਜਿਸ ਕਾਰਨ ਪ੍ਰੇਮਲਤਾ ਕਰੰਟ ਦੀ ਲਪੇਟ ‘ਚ ਆ ਗਈ। ਆਵਾਜ਼ ਸੁਣ ਕੇ ਪ੍ਰੇਮਲਤਾ ਦੀ ਸੱਸ ਸ਼ਿਵਕੁਮਾਰੀ ਬਾਈ ਪਤੀ ਓਮੇਸ਼ ਦਾਸ ਪ੍ਰੇਮਲਤਾ ਨੂੰ ਬਚਾਉਣ ਪੁੱਜੀ ਤਾਂ ਉਹ ਵੀ ਉਸ ਨਾਲ ਚਿਪਕ ਗਈ। ਦੋਨੋਂ ਕੁਝ ਦੇਰ ਤੱਕ ਇਸ ਤਰ੍ਹਾਂ ਹੀ ਰਹੇ। ਘਰ ‘ਚ ਇਸ ਦੌਰਾਨ ਸ਼ਿਵਕੁਮਾਰੀ ਦਾ ਬੇਟਾ ਸੁਨੀਲ ਕੁਮਾਰ ਸੀ। ਆਵਾਜ਼ ਸੁਣ ਕੇ ਉਹ ਮੌਕੇ ‘ਤੇ ਪੁੱਜਾ ਅਤੇ ਬਾਂਸ ਨਾਲ ਤਾਰ ਨੂੰ ਝਟਕਾ ਦੇ ਕੇ ਦੂਰ ਕੀਤਾ ਪਰ ਉਦੋਂ ਤੱਕ ਦੋਨਾਂ ਦੀ ਮੌਤ ਹੋ ਚੁੱਕੀ ਸੀ। ਦੋਨਾਂ ਦਾ ਅੰਤਿਮ ਸਸਕਾਰ ਬਾਲਕੋ ਦੇ ਮੁਕਤੀਧਾਮ ‘ਚ ਕੀਤਾ ਗਿਆ ਹੈ।

Be the first to comment

Leave a Reply