ਨੈਸ਼ਨਲ ਹਾਕੀ ਖਿਡਾਰੀ ਰਿਜਵਾਨ ਦੀ ਲਾਸ਼ ਉਸ ਦੀ ਪ੍ਰੇਮਿਕਾ ਦੇ ਘਰ ਮਿਲੀ

ਨਵੀਂ ਦਿੱਲੀ— ਸਰੋਜਨੀ ਨਗਰ ਇਲਾਕੇ ‘ਚ ਇਕ ਨੈਸ਼ਨਲ ਹਾਕੀ ਖਿਡਾਰੀ ਦੀ ਲਾਸ਼ ਉਸ ਦੀ ਪ੍ਰੇਮਿਕਾ ਦੇ ਘਰ ਕੰਪਲੈਕਸ ‘ਚ ਖੜ੍ਹੀ ਕਾਰ ਦੇ ਅੰਦਰ ਮਿਲੀ। ਸੂਚਨਾ ਦੇ ਬਾਅਦ ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਵਿਅਕਤੀ ਦੇ ਸਿਰ ‘ਤੇ ਗੋਲੀ ਲੱਗੀ ਸੀ ਅਤੇ ਉਸ ਦੀ ਲਾਸ਼ ਕਾਰ ਦੀ ਸੀਟ ‘ਤੇ ਸੀ। ਘਟਨਾ ਸਥਾਨ ਤੋਂ ਕਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਡੀ.ਸੀ.ਪੀ ਰੋਮਿਲ ਬਾਨੀਆ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ‘ਚ ਮਾਮਲਾ ਸੁਸਾਇਡ ਦਾ ਲੱਗ ਰਿਹਾ ਹੈ। ਸਰੋਜਨੀ ਨਗਰ ਪੁਲਸ 174 ਸੀ.ਆਰ.ਪੀ.ਸੀ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਰਿਜਵਾਨ ਦੇ ਰੂਪ ‘ਚ ਹੋਈ ਹੈ। ਉਹ ਆਪਣੇ ਪਰਿਵਾਰ ਦੇ ਨਾਲ ਸੁਭਾਸ਼ ਨਗਰ ਇਲਾਕੇ ‘ਚ ਰਹਿੰਦਾ ਸੀ। ਉਹ ਬੁਲੰਦਸ਼ਹਿਰ ਯੂ.ਪੀ ਦਾ ਰਹਿਣ ਵਾਲਾ ਸੀ। ਪਰਿਵਾਰ ‘ਚ ਪਿਤਾ ਸ਼ਰੀਫ ਖਾਨ, ਮਾਤਾ ਨਗਿਨਾ ਬੇਗਮ, ਵੱਡਾ ਭਰਾ ਰਿਆਜ਼, ਉਸ ਦੀ ਭਰਜਾਈ ਅਤੇ ਭੈਣ ਹਨ। ਰਿਜਵਾਨ ਦੇ ਪਿਤਾ ਸ਼ਰੀਫ ਖਾਨ ਐਮ.ਟੀ.ਏ.ਐਨ ‘ਚ ਵਰਕਰ ਹਨ। ਰਿਜਵਾਨ ਨੈਸ਼ਨਲ ਖਿਡਾਰੀ ਸਨ ਅਤੇ ਜਾਮਿਆ ਯੂਨੀਵਰਸਿਟੀ ਤੋਂ ਗੈਜੂਏਸ਼ਨ ਕਰ ਰਿਹਾ ਸੀ। ਉਹ ਸੈਕੰਡ ਈਯਰ ਦਾ ਵਿਦਿਆਰਥੀ ਸੀ। ਮੰਗਲਵਾਰ ਸਵੇਰੇ ਕਰੀਬ 10.20 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਜੀ ਵਨ ਬਲਾਕ ‘ਚ ਕਾਰ ਦੇ ਅੰਦਰ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਹੈ। ਪੁਲਸ ਨੇ ਦੇਖਿਆ ਕਿ ਰਿਜਵਾਨ ਦੀ ਲਾਸ਼ ਉਸ ਦੀ ਸਵਿਫਟ ਕਾਰ ‘ਚ ਪਈ ਹੈ ਅਤੇ ਉਸ ਦੇ ਸਿਰ ‘ਚ ਗੋਲੀ ਲੱਗੀ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਸਥਾਨ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਪੁਲਸ ਪੋਸਟਮਾਰਟਮ ਰਿਪੋਰਟ ਅਤੇ ਫਾਰੈਂਸਿਕ ਰਿਪੋਰਟ ਆਉਣ ਦਾ ਇਤਜ਼ਾਰ ਕਰ ਰਹੀ ਹੈ। ਪੁਲਸ ਦੋਹਾਂ ਪਰਿਵਾਰਾਂ ਤੋਂ ਪੁੱਛਗਿਛ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

Be the first to comment

Leave a Reply