ਨੋਜਵਾਨਾਂ ਨੂੰ ਨਸਿਆਂ ਦੀ ਦਲਦਲ ਵਿੱਚੋ ਕੱਢਣ ਤੱਕ ਯੂਥ ਕਾਂਗਰਸ ਆਪਣਾ ਸ਼ੰਘਰਸ ਜਾਰੀ ਰੱਖੇਗੀ

ਲੁਧਿਆਣਾ, : ਯੂਥ ਕਾਂਗਰਸ ਲੋਕ ਸਭਾ ਹਲਕਾ ਲੁਧਿਆਣਾ ਦੀ ਇੱਕ ਵਿਸ਼ੇਸ ਮੀਟਿੰਗ ਅੱਜ ਸਥਾਨਿਕ ਸਰਕਟ ਹਾਊਸ ਵਿਖੇ ਕਮਲਜੀਤ ਸਿੰਘ ਬਰਾੜ ਇੰਚਾਰਜ ਲੋਕ ਸਭਾ ਹਲਕਾ ਲੁਧਿਆਣਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਨੂੰ ਵਿੱਚ ਯੂਥ ਕਾਂਗਰਸ ਦੇ ਆਹੁਦੇਦਾਰਾਂ ਨੇ ਲੁਧਿਆਣਾ ਇੰਚਾਰਜ ਦੇ ਸਾਹਮਣੇ ਆਪਣੇ ਵਿਚਾਰ ਰੱਖਦੇ ਹੋਏ ਮੰਗ ਕੀਤੀ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਯੂਥ ਕਾਂਗਰਸ ਨੂੰ ਲੋਕਲ ਪ੍ਰਸ਼ਾਸਨ ਅਤੇ ਹਲਕਾ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟ ਵੱਲੋ ਪੂਰਾ ਮਾਣ ਸਤਿਕਾਰ ਦਿਵਾਇਆ ਜਾਵੇ ਤਾਂ ਜੋ ਅਸੀ ਲੋਕਾਂ ਦੇ ਕੰਮ ਕਰਵਾ ਸਕੀਏ ਜਿਸ ਤੇ ਕਮਲਜੀਤ ਸਿੰਘ ਬਰਾੜ ਨੇ ਹਾਜਰ ਆਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਖੁਦ ਹਲਕਾ ਵਿਧਾਇਕਾਂ, ਮੈਂਬਰ ਪਾਰਲੀਮੈਂਟ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨਗੇ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਬਰਾੜ੍ਹ ਨੇ ਕਿਹਾ ਕਿ ਨੋਜਵਾਨਾਂ ਨੂੰ ਨਸਿਆਂ ਦੀ ਦਲਦਲ ਵਿੱਚੋ ਕੱਢਣ ਤੱਕ ਯੂਥ ਕਾਂਗਰਸ ਆਪਣਾ ਸ਼ੰਘਰਸ ਜਾਰੀ ਰੱਖੇਗੀ ਜਿਸਦੇ ਤਹਿਤ ਪੰਜਾਬ ਯੂਥ ਕਾਂਗਰਸ ਅਗਾਮੀ ਦਿਨਾਂ ਵਿੱਚ 13 ਲੋਕ ਸਭਾ ਹਲਕਿਆ ਵਿੱਚ ਨਸ਼ਾ ਵਿਰੋਧੀ ਪ੍ਰੋਗਾ੍ਰਮ ਕਰਨ ਜਾ ਰਹੀ ਹੈ ਜਿਸਦੇ ਤਹਿਤ ਲੁਧਿਆਣਾ ਵਿਖੇ ਵੀ ਇੱਕ ਵੱਡਾ ਸਮਾਗਮ ਕਰਵਾਇਆ ਜਿਸਦੀ ਰੂਪ ਰੇਖਾ ਆਉਣ ਵਾਲੇ ਦਿਨਾਂ ਵਿੱਚ ਐਲਾਨੀ ਜਾਵੇਗੀ।  ਇਸ ਸਮੇ ਰਾਜੀਵ ਰਾਜਾ ਪ੍ਰਧਾਨ ਯੂਥ ਕਾਂਗਰਸ ਲੁਧਿਆਣਾ, ਦੀਪਕ ਖੰਡੂਰ ਸਾਬਕਾ ਪ੍ਰਧਾਨ ਯੂਥ ਕਾਂਗਰਸ ਲੁਧਿਆਣਾ, ਸੰਨੀ ਕੈਂਥ ਮੀਤ ਪ੍ਰਧਾਨ ਯੂਥ ਕਾਂਗਰਸ ਲੁਧਿਆਣਾ, ਹਿਮਾਂਸੂ ਵਾਲੀਆਂ ਸਾਬਕਾ ਪ੍ਰਧਾਨ ਯੂਥ ਕਾਂਗਰਸ ਹਲਕਾ ਨੌਰਥ, ਸਾਬੀ ਤੂਰ ਪ੍ਰਧਾਨ ਯੂਥ ਕਾਗਰਸ ਹਲਕਾ ਨੌਰਥ, ਯੋਗੇਸ ਹਾਂਡਾ ਪ੍ਰਧਾਨ ਯੂਥ ਕਾਂਗਰਸ ਹਲਕਾ ਕੇਂਦਰੀ , ਚੇਤਨ ਥਾਪਰ ਵਾਈਸ ਪ੍ਰਧਾਨ ਯੂਥ ਕਾਂਗਰਸ ਹਲਕਾ ਦੱਖਣੀ, ਮੈਡਮ ਪ੍ਰਭਜੋਤ ਕੌਰ ਜਨਰਲ ਸੈਕਟਰੀ ਸ਼ੋਸ਼ਲ ਮੀਡੀਆ ਪੰਜਾਬ, ਜਸਵੀਰ ਸਿੰਘ ਗੁਰਮ, ਦੀਪਕ ਗੋਇਲ, ਜਸਵੀਰ ਸਿੰਘ ਸਾਇਆਂ ਕਲਾਂ, ਸੁਖਵਿੰਦਰ ਸਿੰਘ ਸੁੱਖਾ, ਰਾਜਵੀਰ ਸਿੰਘ ਚੁੱਪਕੀ, ਰਾਜੂਦੀਨ ਸੈਫਈ, ਦੀਪਕ ਕਨੋਜੀਆਂ, ਰੋਸਨ ਮੰਡਲ, ਪਰਮਜੀਤ ਕੌਰ ਬੱਬੂ ਡੇਹਲੋਂ ਆਦਿ ਹਾਜਰ ਸਨ।

Be the first to comment

Leave a Reply