ਨੋਟਾਂ ਦੇ ਬੰਡਲ ਦਿਖਾ ਕੇ ਠੱਗੀ ਮਾਰਨ ਵਾਲੇ ਨੌਸਰਬਾਜ਼ ਕਾਬੂ

ਜਲੰਧਰ — ਬੈਂਕਾਂ ਦੇ ਬਾਹਰ ਨੋਟਾਂ ਦੇ ਬੰਡਲਾਂ ਦੇ ਉੱਪਰ ਤੇ ਹੇਠਾਂ 500-500 ਰੁਪਏ ਦੇ ਨੋਟ ਅਤੇ ਵਿਚਕਾਰ ਖਾਲੀ ਕਾਗਜ਼ ਲਾ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਨੌਸਰਬਾਜ਼ ਗੈਂਗ ਦੇ 2 ਮੈਂਬਰਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ ਜਦਕਿ ਤੀਸਰੇ ਸਾਥੀ ਦੀ ਪੁਲਸ ਵੱਲੋਂ ਭਾਲ ਜਾਰੀ ਹੈ। ਥਾਣਾ ਨੰਬਰ 1 ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਹਰਦੀਪ ਸਿੰਘ ਨਾਮਕ ਨੌਜਵਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਗਿਰੋਹ ਦੇ ਮੈਂਬਰਾਂ ਨੇ ਉਸ ਨਾਲ ਠੱਗੀ ਮਾਰੀ ਹੈ। ਉਸ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਰਾਜ ਕੁਮਾਰ ਵਾਸੀ ਪਿੰਡ ਪ੍ਰਿਤਮ ਛਪਰਾ, ਜ਼ਿਲਾ ਬਲੀਆ (ਯੂ. ਪੀ.) ਹਾਲ ਨਿਵਾਸੀ ਉਪਕਾਰ ਨਗਰ ਤੇ ਸੂਰਜ ਨਿਵਾਸੀ ਉਪਕਾਰ ਨਗਰ , ਜਲੰਧਰ ਨੂੰ ਸੰਜੇ ਗਾਂਧੀ ਨਗਰ, ਕੇਨਰਾ ਬੈਂਕ (ਇੰਡਸਟਰੀਅਲ ਏਰੀਏ) ਕੋਲੋਂ ਕਾਬੂ ਕਰ ਕੇ ਉਨ੍ਹਾਂ ਕੋਲੋਂ 25 ਹਜ਼ਾਰ ਭਾਰਤੀ ਕਰੰਸੀ ਨੋਟ ਤੇ ਕੱਟੇ ਹੋਏ ਕਾਗਜ਼ ਬਰਾਮਦ ਕੀਤੇ ਹਨ।

Be the first to comment

Leave a Reply